ਸਿਰਸਾ — ਹਰਿਆਣਾ 'ਚ ਸਥਿਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ 'ਚ ਬੀਤੀ 25 ਅਗਸਤ ਦੀ ਪੇਸ਼ੀ ਦੇ ਮੱਦੇਨਜ਼ਰ ਉੱਤਰੀ ਰੇਲਵੇ ਵਲੋਂ ਬੀਤੀ 24 ਅਗਸਤ ਤੋਂ ਰੇਲ ਆਵਾਜਾਈ ਰੋਕ ਦਿੱਤੀ ਗਈ ਸੀ। ਹੁਣ ਇਹ ਰੇਲ ਆਵਾਜਾਈ 11 ਸਤੰਬਰ ਨੂੰ ਬਹਾਲ ਕਰ ਦਿੱਤੀ ਗਈ ਹੈ। ਰੇਲ ਰੋਕਣ ਅਤੇ ਹਿੰਸਾ ਕਰਨ ਵਾਲਿਆਂ ਵਲੋਂ ਕੀਤੀ ਗਈ ਭੰਨਤੋੜ ਦੇ ਕਾਰਨ ਰੇਲਵੇ ਨੂੰ ਲਗਭਗ ਸਾਢੇ 12 ਕਰੋੜ ਦਾ ਨੁਕਸਾਨ ਹੋਇਆ ਹੈ।
ਬੀਕਾਨੇਰ ਰੇਲਵੇ ਮੰਡਲ ਦੇ ਪ੍ਰਬੰਧਕ ਏ.ਕੇ.ਦੂਬੇ ਨੇ ਦੱਸਿਆ ਕਿ ਡੇਰਾ ਮੁਖੀ ਦੇ ਖਿਲਾਫ ਮਾਮਲੇ ਨੂੰ ਦੇਖਦੇ ਹੋਏ ਸਿਰਸਾ ਜ਼ਿਲਾ ਪ੍ਰਸ਼ਾਸਨ ਨੇ ਰੇਲ ਦੀ ਆਵਾਜਾਈ 'ਤੇ ਰੋਕ ਲਗਾਉਣ ਦੇ ਆਦੇਸ਼ ਦਿੱਤੇ ਸਨ ਜਿਸ ਕਾਰਨ ਹਿਸਾਰ, ਸਿਰਸਾ, ਬਠਿੰਡਾ ਟ੍ਰੈਕ 'ਤੇ ਰੇਲ ਨਹੀਂ ਚਲ ਸਕੀ, ਜਿਸ ਕਾਰਨ ਸਫਰ ਕਰਨ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਬੇ ਦੇ ਅਨੁਸਾਰ ਹਿੰਸਾ 'ਚ ਹੋਏ ਨੁਕਸਾਨ ਦਾ ਅਨੁਮਾਨ ਲਗਾ ਲਿਆ ਗਿਆ ਹੈ ਜਿਸ ਦੇ ਮੁਆਵਜ਼ੇ ਲਈ ਹਰਿਆਣਾ ਸਰਕਾਰ ਨੂੰ ਕਿਹਾ ਜਾਵੇਗਾ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰੇ ਦੇ ਕਾਰਣ ਭੜਕੀ ਹਿੰਸਾ ਤੋਂ ਹੋਏ ਨੁਕਸਾਨ ਦੀ ਮੁਆਵਜ਼ਾ ਡੇਰੇ ਦੀ ਜਾਇਦਾਦ ਤੋਂ ਕਰਨ ਦਾ ਫੈਸਲਾ ਲਿਆ ਹੈ।
ਸ਼ਹੀਦ ਭਗਤ ਸਿੰਘ ਨੂੰ ਬੇਕਸੂਰ ਸਾਬਤ ਕਰਨ ਲਈ ਜਲਦੀ ਸੁਣਵਾਈ ਲਈ ਪਟੀਸ਼ਨ ਦਾਇਰ
NEXT STORY