ਹੁਸ਼ਿਆਰਪੁਰ(ਅਮਰਿੰਦਰ)— ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਸਾਂਡਰਸ ਕਤਲ ਕਾਂਡ ਅਤੇ ਹੋਰ ਮਾਮਲਿਆਂ 'ਚ ਮਿਲੀ ਫਾਂਸੀ ਦੀ ਸਜ਼ਾ ਨੂੰ ਗਲਤ ਠਹਿਰਾਉਣ ਸਬੰਧੀ ਪਟੀਸ਼ਨ 'ਤੇ ਜਲਦੀ ਸੁਣਵਾਈ ਲਈ ਸੋਮਵਾਰ ਨੂੰ ਲਾਹੌਰ ਹਾਈਕੋਰਟ 'ਚ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਅਤੇ ਐਡਵੋਕੇਟ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਪਟੀਸ਼ਨ ਦਾਇਰ ਕੀਤੀ ਹੈ।
ਲਾਹੌਰ ਤੋਂ ਸੋਮਵਾਰ ਸ਼ਾਮ ਫੋਨ 'ਤੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਕੇਸ 'ਚ ਉਸ ਵੇਲੇ 450 ਗਵਾਹ ਸਨ ਪਰ ਕਿਸੇ ਵੀ ਗਵਾਹ ਦੀ ਗਵਾਹੀ ਸਹੀ ਢੰਗ ਨਾਲ ਨਹੀਂ ਲਈ ਗਈ। ਕੇਸ ਦੌਰਾਨ ਕਰਾਸ ਵੀ ਨਹੀਂ ਕੀਤਾ ਗਿਆ ਕਿਉਂਕਿ ਬ੍ਰਿਟਿਸ਼ ਹਕੂਮਤ ਦਾ ਭਾਰੀ ਦਬਾਅ ਸੀ ਕਿ ਭਗਤ ਸਿੰਘ ਨੂੰ ਹਰ ਹਾਲ 'ਚ ਫਾਂਸੀ ਦੀ ਸਜ਼ਾ ਦੇਣੀ ਹੈ। ਇਸੇ ਨੂੰ ਆਧਾਰ ਬਣਾ ਕੇ ਉਨ੍ਹਾਂ ਨੇ ਲਾਹੌਰ ਹਾਈਕੋਰਟ 'ਚ ਕੇਸ ਦਾਇਰ ਕੀਤਾ ਹੋਇਆ ਹੈ।
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ ਨਹੀਂ ਹੈ ਇਹ ਸਹੂਲਤ, ਵਿਦਿਆਰਥੀ ਪਰੇਸ਼ਾਨ
NEXT STORY