ਪਟਿਆਲਾ, (ਬਲਜਿੰਦਰ)- ਨਗਰ ਨਿਗਮ ਵੱਲੋਂ ਆਪਣੇ ਮੁਲਾਜ਼ਮਾਂ ਅਤੇ ਮੋਟੀਵੇਟਰਾਂ ਨਾਲ ਮਿਲ ਕੇ ਅੱਜ ‘ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਇਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਵਿਚ ਲਾਹੌਰੀ ਗੇਟ, ਸ਼ੇਰਾਂਵਾਲਾ ਗੇਟ, ਗਊਸ਼ਾਲਾ ਰੋਡ, ਆਰੀਆ ਸਮਾਜ ਵਿਚ ਆਉਂਦੇ ਸਾਰੇ ਦੁਕਾਨਦਾਰਾਂ, ਰੇਹਡ਼ੀ, ਹੋਟਲ, ਬੇਕਰੀ ਸ਼ਾਪ, ਰਾਸ਼ਨ ਤੇ ਕਰਿਆਨਾ ਆਦਿ ਦੁਕਾਨਾਂ ’ਤੇ ਪਾਲੀਥੀਨ ਦੀ ਰੋਕਥਾਮ ਲਈ ਵਿੱਢੀ ਮੁਹਿੰਮ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਮੋਟੀਵੇਟਰਾਂ ਨੇ ਪਾਲੀਥੀਨ ਦੇ ਸਿਹਤ ਅਤੇ ਵਾਤਾਵਰਣ ’ਤੇ ਹੋਣ ਵਾਲੇ ਗੰਭੀਰ ਨੁਕਸਾਨ ਬਾਰੇ ਦੁਕਾਨਦਾਰਾਂ ਅਤੇ ਰੇਹਡ਼ੀ ਵਾਲਿਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਹਰ ਦੁਕਾਨ ਤੇ ਰੇਹਡ਼ੀ ’ਤੇ ਇਕ ਸਾਈਨ ਬੋਰਡ ਲੱਗ ਹੋਣਾ ਚਾਹੀਦਾ ਹੈ, ਜਿਸ ’ਤੇ ਲਿਖਿਆ ਹੋਵੇ ਕਿ ਸਰਕਾਰ ਵੱਲੋਂ ਪੋਲੀਥੀਨ ਲਿਫਾਫਿਆਂ ’ਤੇ ਪੂੁਰਨ ਪਾਬੰਦੀ ਲਾਈ ਗਈ ਹੈ, ਇਸ ਲਈ ‘ਸਾਮਾਨ ਪਾਉਣ ਲਈ ਆਪਣਾ ਥੈਲਾ ਲੈ ਕੇ ਆਓ ਜੀ!’
ਪ੍ਰੋਗਰਾਮ ਦੇ ਕੋਆਰਡੀਨੇਟਰ ਅਮਨ ਸੇਖੋਂ ਅਤੇ ਮਨਪ੍ਰੀਤ ਬਾਜਵਾ ਨੇ ਦੱਸਿਆ ਕਿ ਥਰਮੋਕੋਲ ਅਤੇ ਪਲਾਸਟਿਕ ਡਿਸਪੋਜ਼ੇਬਲ ਜੋ ਕਿ ਕੇਵਲ ਇਕ ਵਾਰ ਇਸਤੇਮਾਲ ਕਰ ਕੇ ਕੂਡ਼ਾ ਬਣ ਜਾਂਦੇ ਹਨ, ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਇਕ ਦਿਨ ਸਾਡਾ ਇਨ੍ਹਾਂ ਸ਼ਹਿਰਾਂ ਵਿਚ ਹੀ ਦਮ ਘੁੱਟਣ ਲੱਗ ਜਾਵੇਗਾ।
ਅਸੀਂ ਆਪਣੀਆਂ ਪੁਸ਼ਤਾਂ ਨੂੰ ਪ੍ਰਦੂਸ਼ਿਤ ਵਾਤਾਵਰਣ ਦੇ ਕੇ ਜਾਵਾਂਗੇ। ਉਨ੍ਹਾਂ ਦੱਸਿਆ ਕਿ 5 ਜੂਨ ਨੂੰ ਵਿਸ਼ਵ ਵਾਤਾਵਰਣ ਦੀ ਮੇਜ਼ਬਾਨੀ ਭਾਰਤ ਨੇ ਕੀਤੀ, ਜਿਸ ਦਾ ਥੀਮ ਪਲਾਸਟਿਕ ਪ੍ਰਦੂਸ਼ਣ ’ਤੇ ਕਾਬੂ ਪਾਉਣਾ ਸੀ। ਅੱਜ ਦੀ ਜਾਗਰੂਕਤਾ ਰੈਲੀ ਵਿਚ ਮੋਟੀਵੇਟਰ ਰਈਸ ਖਾਨ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਸਿੰਘ, ਕੁਲਵੰਤ ਸਿੰਘ, ਰਜਨੀ ਕੁਮਾਰੀ, ਜਸਪ੍ਰੀਤ ਸਿੰਘ, ਬਿਸ਼ਨ ਪ੍ਰਜਾਪਤੀ ਤੇ ਕੁਲਵਿੰਦਰ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ।
ਰੰਜਿਸ਼ ਕਾਰਨ ਹਥਿਆਰਬੰਦਾਂ ਨੇ ਘਰ ’ਚ ਦਾਖਲ ਹੋ ਕੇ ਕੀਤਾ ਹਮਲਾ
NEXT STORY