ਮੋਗਾ, (ਗੋਪੀ ਰਾਊਕੇ)- ਜ਼ਿਲਾ ਰਿਕਸ਼ਾ ਪੂਲਰ ਵਰਕਰਜ਼ ਯੁੂਨੀਅਨ (ਏਟਕ) ਮੋਗਾ ਵੱਲੋਂ ਅੱਜ ਪ੍ਰਧਾਨ ਕਾਮਰੇਡ ਜਸਪਾਲ ਸਿੰਘ ਘਾਰੂ ਦੀ ਅਗਵਾਈ ’ਚ ਨਗਰ ਨਿਗਮ ਮੋਗਾ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਮਰੇਡ ਜਸਪਾਲ ਸਿੰਘ ਘਾਰੂ ਨੇ ਕਿਹਾ ਕਿ ਮੋਗਾ ਸ਼ਹਿਰ ’ਚ ਲਗਭਗ 4 ਹਜ਼ਾਰ ਤੋਂ ਓਪਰ ਰਿਕਸ਼ਾ ਚਾਲਕ, ਰਿਕਸ਼ਾ ਚਲ ਕੇ ਆਪਣੇ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ। ਹੁਣ ਮੋਗਾ ਸ਼ਹਿਰ ’ਚ 150 ਦੇ ਕਰੀਬ ਈ-ਰਿਕਸ਼ਾ (ਬੈਟਰੀ ਵਾਲੇ) ਆ ਗਏ ਹਨ। ਇਹ ਈ-ਰਿਕਸ਼ਾ ਸ਼ਹਿਰ ਦੇ ਕੁੱਝ ਕਾਰਪੋਰੇਟ ਘਰਾਣਿਆਂ ਦੇ ਲੋਕਾਂ ਨੇ ਖਰੀਦ ਕਰਕੇ ਕਥਿਤ ਤੌਰ ’ਤੇ ਅੱਗੇ ਕਿਰਾਏ ’ਤੇ ਦਿੱਤੇ ਹਨ ਅਤੇ ਪ੍ਰਤੀਦਿਨ ਦਾ 300-300 ਰੁਪਏ ਕਿਰਾਇਆ ਲੈ ਰਹੇ ਹਨ।
ਇਹ ਈ ਰਿਕਸ਼ਾ ਨੂੰ ਨਵੇਂ ਅਤੇ ਅਣਟ੍ਰੇਂਡ ਵਿਅਕਤੀ ਹੀ ਚਲਾ ਰਹੇ ਹਨ। ਇਹ ਈ-ਰਿਕਸ਼ਾ ਵੀ ਧੱਕੇ ਨਾਲ ਰਿਕਸ਼ਾ ਵਾਲਿਆਂ ਤੋਂ ਧੱਕੇ ਨਾਲ ਸਵਾਰੀਆਂ ਬਿਠਾ ਕੇ ਲੈ ਜਾਂਦੇ ਹਨ। ਜੇਕਰ ਕੋਈ ਵੀ ਰਿਕਸ਼ਾ ਚਾਲਕ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਉਹ ਸਾਡੇ ਨਾਲ ਲਡ਼ਾਈ ਝਗਡ਼ਾ ਕਰਦੇ ਹਨ। ਇਨ੍ਹਾਂ ਨੂੰ ਪਹਿਲਾਂ ਸ਼ਹਿਰ ’ਚ ਸਵਾਰੀਆਂ ਦੀ ਲੋਡਿੰਗ ਅਤੇ ਅਣਲੋਡਿੰਗ ਦੀ ਮਨਜ਼ੂਰੀ ਲੈਣੀ ਚਾਹੀਦੀ ਸੀ, ਪਰ ਇਨ੍ਹਾਂ ਦੇ ਸ਼ਹਿਰ ਦੀ ਕਿਸੇ ਅਥਾਰਟੀ ਤੋਂ ਈ-ਰਿਕਸ਼ਾ ਕੋਲ ਅਥਾਰਟੀ ਨਹੀਂ ਅਤੇ ਨਾ ਹੀ ਕੋਈ ਨੰਬਰ ਪਲੇਟ ਅਤੇ ਨਾ ਹੀ ਕੋਈ ਡਰਾਈਵਿੰਗ ਲਾਇਸੈਂਸ ਹੈ, ਜੇਕਰ ਦੂਸਰੇ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਦੋ ਜਾਂ ਤਿੰਨ ਸਵਾਰੀਆਂ ਹੀ ਬਿਠਾ ਸਕਦੇ ਹਨ, ਪਰ ਇਹ ਜ਼ਿਆਦਾ ਸਵਾਰੀਆਂ ਬਿਠਾ ਕੇ ਸ਼ਰੇਆਮ ਆਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਦ ਦਿੱਲੀ ਦੇ ਅੰਦਰ ਈ ਰਿਕਸ਼ਾ ਚੱਲਣ ਲਈ ਪਾਸ ਹੋਏ ਸੀ, ਉਥੇ ਵੀ ਨਵੇਂ-ਨਵੇਂ ਵਿਅਕਤੀਆਂ ਨੇ ਈ ਰਿਕਸ਼ਾ ਖਰੀਦ ਲਏ ਸਨ ਅਤੇ ਇਹ ਈ ਰਿਕਸ਼ਾ ਵਾਲਿਆਂ ਨੇ ਸਡ਼ਕ ’ਤੇ ਬੱਚਾ ਗੋਦ ਉਠਾ ਕੇ ਲੈ ਜਾ ਰਹੀ ਅੌਰਤ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਸੀ ਤੇ ਬੱਚਾ ਜ਼ਖਮੀ ਹੋ ਗਿਆ ਸੀ, ਜਿਸ ਦੀ ਕੁੱਝ ਸਮੇਂ ਬਾਅਦ ਮੌਤ ਹੋ ਗਈ ਸੀ। ਰੌਲਾ ਪੈਣ ’ਤੇ ਕੇਂਦਰ ਦੇ ਟਰਾਂਸਪੋਰਟ ਮੰਤਰੀ ਨੇ ਈ ਰਿਕਸ਼ਾ ਨੂੰ ਮੋਟਰ ਵ੍ਹੀਕਲ ਐਕਟ ਦੇ ਅੰਦਰ ਕਰ ਦਿੱਤਾ ਫਿਰ ਈ ਰਿਕਸ਼ਾ ’ਤੇ ਦੋ ਜਾਂ ਤਿੰਨ ਸਵਾਰੀਆਂ ਬੈਠਣ ਦੀ ਮਨਜ਼ੂਰੀ ਦਿੱਤੀ। ਸਾਰੇ ਈ ਰਿਕਸ਼ਾ ਵਾਲਿਆਂ ਨੂੰ ਨੰਬਰ ਪਲੇਟ ਲਾਈ ਅਤੇ ਡਰਾਈਵਿੰਗ ਲਾਇਸੈਂਸ ਬਣਵਾਏ, ਤਾਂਕਿ ਜੇਕਰ ਕੋਈ ਕਿਸੇ ਵੀ ਤਰ੍ਹਾਂ ਦਾ ਹਾਦਸਾ ਹੁੰਦਾ ਹੈ ਤਾਂ ਉਸ ਨੂੰ ਜਲਦੀ ਟ੍ਰੇਸ ਕਰ ਲਿਆ ਜਾਵੇ ਪਰ ਮੋਗਾ ਸ਼ਹਿਰ ਇਕ ਅਜਿਹਾ ਸ਼ਹਿਰ ਹੈ ਜਿਥੇ ਈ ਰਿਕਸ਼ਾ ਨਾਲ ਸਬੰਧਤ ਅਥਾਰਟੀ ਨੇ ਈ ਰਿਕਸ਼ਾ ਵਾਲਿਆਂ ਨੂੰ ਕਿਸ ਅਾਧਾਰ ’ਤੇ ਸ਼ਹਿਰ ’ਚ ਚੱਲਣ ਦੀ ਮਨਜ਼ੂਰੀ ਦਿੱਤੀ ਹੈ।
ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿੰਨੀ ਦੇਰ ਤੱਕ ਨੰਬਰ ਪਲੇਟ, ਡਰਾਈਵਿੰਗ ਲਾਇਸੈਂਸ ਨਹੀਂ ਬਣਦੇ ਉਨਾ ਸਮਾਂ ਸਡ਼ਕਾਂ ’ਤੇ ਚੱਲਣ ਤੋਂ ਰੋਕਿਆ ਜਾਵੇ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਘਟ ਸਕੇ। ਇਸ ਮੌਕੇ ਟ੍ਰੇਡ ਯੂੁਨੀਅਨ ਕੌਂਸਲ ਮੋਗਾ ਦੇ ਚੇਅਰਮੈਨ ਵਰਿੰਦਰ ਕੋਡ਼ਾ, ਨਿਰੋਤਮ ਪੁਰੀ, ਆਟੋ ਯੂਨੀਅਨ ਦੇ ਪ੍ਰਧਾਨ ਰਾਜੂ, ਰਿਕਸ਼ਾ ਯੂਨੀਅਨ ਦੇ ਨੇਤਾ ਭੋਲਾ ਸਿੰਘ, ਚਰਨਜੀਤ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਨਾਅਰੇਬਾਜ਼ੀ
NEXT STORY