ਬਾਘਾਪੁਰਾਣਾ, (ਰਾਕੇਸ਼, ਮੁਨੀਸ਼)- ਟੈਕਨੀਕਲ ਸਰਵਿਸਜ਼ ਯੂਨੀਅਨ (ਟੀ. ਐੱਸ. ਯੂ.) ਸ਼ਹਿਰੀ ਸਬ-ਡਵੀਜ਼ਨ ਬਾਘਾਪੁਰਾਣਾ ਦੇ ਬਿਜਲੀ ਮੁਲਾਜ਼ਮਾਂ ਨੇ ਸਬ-ਡਵੀਜ਼ਨ ਪੱਧਰੀ ਕਨਵੈਨਸ਼ਨ ਦੌਰਾਨ ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ, ਜਿਸ ਦੀ ਅਗਵਾਈ ਸਬ ਡਵੀਜ਼ਨ ਦੇ ਪ੍ਰਧਾਨ ਮੰਦਰ ਸਿੰਘ ਨੇ ਕੀਤੀ ਅਤੇ 5 ਜੁਲਾਈ ਦੇ ਮੰਡਲ ਪੱਧਰੀ ਧਰਨੇ ਦੀ ਤਿਆਰੀ ਸਬੰਧੀ ਵੱਖ-ਵੱਖ ਬੁਲਾਰਿਆਂ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰੀ ਸਬ-ਡਵੀਜ਼ਨ ਬਾਘਾਪੁਰਾਣਾ ਟੈਕਨੀਕਲ ਮੁਲਾਜ਼ਮਾਂ ਦੀ ਭਾਰੀ ਘਾਟ ਨਾਲ ਜੂਝ ਰਹੀ ਹੈ, ਕੁਦਰਤੀ ਆਫਤਾਂ ਕਾਰਨ ਇਲਾਕੇ ’ਚ ਰੋਜਾਨਾਂ ਕੰਮਕਾਜ ਸਮੇਂ ਸਿਰ ਨਹੀਂ ਹੁੰਦਾ, ਜਿਸ ਕਾਰਨ ਖਪਤਕਾਰਾਂ ਨੂੰ ਸਹੂਲਤਾਂ ਦੇਣ ’ਚ ਵਿਭਾਗ ਪਿੱਛੇ ਰਹਿ ਜਾਂਦਾ ਹੈ ਅਤੇ ਟੈਕਨੀਕਲ ਮੁਲਾਜ਼ਮਾਂ ਦੀ ਘਾਟ ਦੇ ਕਾਰਨ ਮੁਲਾਜ਼ਮਾਂ ’ਤੇ ਕੰਮ ਦਾ ਜ਼ਿਆਦਾ ਬੋਝ ਬਣਿਆ ਰਹਿੰਦਾ ਹੈ, ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨੀ ’ਚ ਲੰਘ ਰਹੇ ਹਨ। 12-12 ਘੰਟੇ ਪ੍ਰੇਸ਼ਾਨੀ ’ਚ ਉਹ ਡਿਊਟੀ ਨਿਭਾਉਂਦੇ ਹਨ, ਜਿਸ ਨਾਲ ਉਹ ਕਿਸੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਕਦੇ ਹਨ। ਬੁਲਾਰਿਆਂ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਸਟਾਫ ਦੀ ਘਾਟ ਅਤੇ ਵਰਕ ਲੋਡ ਨੂੰ ਨਜ਼ਰਅੰਦਾਜ਼ ਕਰਕੇ ਟੈਕਨੀਕਲ ਸਟਾਫ ਨੂੰ ਦਫਤਰੀ ਕਾਰਜਾਂ ਦੇ ਲਈ ਦਫਤਰਾਂ ’ਚ ਪਾਵਰਕਾਮ ਦੇ ਨਿਯਮਾਂ ਦੇ ਉਲਟ ਡਿਊਟੀ ਲਈ ਜਾ ਰਹੇ ਹਨ। ਇਸ ਮੌਕੇ ਕੈਸ਼ੀਅਰ ਪੂਜਾ ਦੇਵੀ, ਕਮਲੇਸ਼ ਕੁਮਾਰ, ਨਛੱਤਰ ਸਿੰਘ ਰੋਡੇ, ਰਛਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਟੀ. ਐੱਸ. ਯੂ. ਦੇ ਵਰਕਰ ਹਾਜ਼ਰ ਸਨ।
ਇਹ ਹਨ ਯੂਨੀਅਨ ਦੀਆਂ ਮੰਗਾਂ
* ਪਾਵਰਕਾਮ ’ਚ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇ।
* ਟੈਕਨੀਕਲ ਸਟਾਫ ਜੋ ਦਫਤਰੀ ਕਾਰਜਾਂ ’ਤੇ ਤਾਇਨਾਤ ਹੈ, ਫੀਲਡ ’ਚ ਭੇਜਿਆ ਜਾਵੇ।
* ਡਿਸਮਿਸ ਕੀਤੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ।
* 33 ਫੀਸਦੀ ਪੈਨਸ਼ਨ ਕਟੌਤੀ ਦਾ ਫੈਸਲਾ ਰੱਦ ਕੀਤਾ ਜਾਵੇ।
* ਆਰ. ਟੀ. ਐੱਮ. ਤੋਂ ਤਰੱਕੀ ਕੀਤੀ ਜਾਵੇ।
* ਡੀ. ਏ. ਦੀਆਂ ਕਿਸ਼ਤਾਂ ਦਾ ਏਰੀਅਰ ਨਕਦ ਦਿੱਤਾ ਜਾਵੇ।
* 1-1-2016 ਤੋਂ ਪੇ-ਸਕੇਲ ਲਾਗੂ ਕੀਤਾ ਜਾਵੇ।
* ਕੋਰਟ ਕੇਸ ਵਾਪਸ ਲਏ ਜਾਣ।
* ਸਰਕਾਰੀ ਥਰਮਲ ਚਾਲੂ ਕੀਤੇ ਜਾਣ।
* ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।
'ਘਰ 'ਚ ਰਹਿਣੈ ਤਾਂ ਬੱਚਾ ਵੇਚ ਕੇ ਲਿਆ ਪੰਜ ਲੱਖ ਰੁਪਏ'
NEXT STORY