ਲੁਧਿਆਣਾ (ਸਹਿਗਲ): ਜ਼ਿਲ੍ਹੇ 'ਚ ਹਜ਼ਾਰਾਂ ਸਕੂਲੀ ਬੱਚਿਆਂ ਦੀ ਸਿਹਤ ਦਾਅ 'ਤੇ ਹੈ, ਕਿਉਂਕਿ ਸਿਹਤ ਵਿਭਾਗ ਵੱਲੋਂ ਕੀਤੀ ਗਈ ਪਾਣੀ ਦੀ ਜਾਂਚ ਵਿਚ 81 ਸਕੂਲਾਂ ਦੇ ਸੈਂਪਲ ਫੇਲ੍ਹ ਹੋ ਗਏ ਹਨ। ਇਨ੍ਹਾਂ ਸਕੂਲਾਂ ਵਿਚ ਸਰਕਾਰੀ ਸਕੂਲਾਂ ਤੋਂ ਇਲਾਵਾ ਪ੍ਰਾਈਵੇਟ ਅਤੇ ਪਬਲਿਕ ਸਕੂਲ ਵੀ ਸ਼ਾਮਲ ਹਨ। ਇਨ੍ਹਾਂ ਸੈਂਪਲਾਂ ਵਿਚੋਂ ਨਗਰ ਨਿਗਮ ਵੱਲੋਂ ਸਪਲਾਈ ਕੀਤਾ ਗਿਆ ਪਾਣੀ, ਸਬਮਰਸਿਬਲ ਪੰਪ ਅਤੇ ਆਰ.ਓ. ਦੇ ਪਾਣੀ ਦੇ ਸੈਂਪਲ ਸ਼ਾਮਲ ਹਨ। ਇੰਨੀ ਵੱਡੀ ਗਿਣਤੀ ਪਾਣੀ ਦੇ ਸੈਂਪਲ ਫੇਲ੍ਹ ਹੋਣ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿਹਤ ਵਿਭਾਗ ਅਤੇ ਨਗਰ ਨਿਗਮ ਵਿਚਾਲੇ ਤਾਲਮੇਲ ਦੀ ਘਾਟ ਹੈ। ਸਮਾਂ ਰਹਿੰਦਿਆਂ ਪੀਣ ਵਾਲੇ ਪਾਣੀ ਦੇ ਸੁਧਾਰ ਲਈ ਸਰਕਾਰੀ ਤੇ ਨਿਜੀ ਸਕੂਲਾਂ ਦੇ ਪ੍ਰਬੰਧਕ ਵੀ ਕੋਈ ਵਿਸ਼ੇਸ਼ ਕਦਮ ਨਹੀਂ ਚੁੱਕ ਰਹੇ ਤੇ ਨਾ ਹੀ ਆਪਣੇ ਪੱਧਰ 'ਤੇ ਪੀਣ ਵਾਲੇ ਪਾਣੀ ਦੀ ਜਾਂਚ ਕਰਵਾਈ ਹੈ।
ਇਹ ਖ਼ਬਰ ਵੀ ਪੜ੍ਹੋ - Breaking News: ਸਵੇਰੇ-ਸਵੇਰੇ ਖੋਲ੍ਹਿਆ ਗਿਆ ਲਾਡੋਵਾਲ ਟੋਲ ਪਲਾਜ਼ਾ! ਕਿਸਾਨ ਆਗੂ ਗ੍ਰਿਫ਼ਤਾਰ
ਨਿਜੀ ਅਤੇ ਪਬਲਿਕ ਸਕੂਲ ਵਿਦਿਆਰਥੀਆਂ ਤੋਂ ਮੋਟੀ ਫ਼ੀਸ ਵਸੂਲਦੇ ਹਨ, ਜਦਕਿ ਸਰਕਾਰੀ ਸਕੂਲਾਂ ਵਿਚ ਸਾਫ਼ ਪਾਣੀ ਸਪਲਾਈ ਕਰਨਾ ਸਥਾਨਕ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਇੰਨੀ ਵੱਡੀ ਗਿਣਤੀ ਵਿਚ ਸੈਂਪਲ ਫੇਲ੍ਹ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਡਿਪਟੀ ਕਮਿਸ਼ਨਰ ਨੇ ਕਈ ਵਿਭਾਗਾਂ ਦੀ ਮੀਟਿੰਗ ਬੁਲਾ ਕੇ ਆਪਸੀ ਤਾਲਮੇਲ ਨਾਲ ਪਾਣੀ ਦੀ ਸੈਂਪਲਿੰਗ ਤੇ ਰੋਜ ਸਮੀਖਿਆ ਕਰਨ ਨੂੰ ਕਿਹਾ ਹੈ।
ਕੀ ਕਹਿੰਦੇ ਹਨ ਸਿਹਤ ਮਾਹਰ
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਪੇਟ ਦੀਆਂ 80 ਫ਼ੀਸਦੀ ਬਿਮਾਰੀਆਂ ਪੀਣ ਦੇ ਪਾਣੀ ਕਾਰਨ ਹੁੰਦੀਆਂ ਹਨ। ਲਗਾਤਾਰ ਗੰਦਾ ਪਾਣੀ ਸਪਲਾਈ ਹੋਣ ਨਾਲ ਬੱਚਿਆਂ ਦੀ ਸਿਹਤ ਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ 'ਤੇ ਡੂੰਘਾ ਪ੍ਰਭਾਅ ਪੈ ਸਕਦਾ ਹੈ।
ਸਕੂਲਾਂ ਵਿਚ ਪੀਣ ਵਾਲੇ ਪਾਣੀ ਜਾਂਚ ਜਾਰੀ ਰੱਖਣ ਦੀ ਮੰਗ
ਲੋਕਾਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਸਕੂਲਾਂ ਦੇ ਪਾਣੀ ਦੇ ਸੈਂਪਲ ਫੇਲ੍ਹ ਹੋਣਾ ਇਹ ਸਾਬਿਤ ਕਰਦਾ ਹੈ ਕਿ ਕਿਸੇ ਵੱਲੋਂ ਵੀ ਬਚਿਆਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਨੂੰ ਨਹੀਂ ਨਿਭਾਇਆ ਜਾ ਰਿਹਾ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਕੂਲਾਂ ਦੇ ਪਾਣੀ ਦੀ ਜਾਂਚ ਲਗਾਤਾਰ ਜਾਰੀ ਰਹਿਨੀ ਚਾਹੀਦੀ ਹੈ ਤੇ ਉਨ੍ਹਾੰ ਦੀ ਰਿਪੋਰਟ ਜਨਤਕ ਕਰਨੀ ਚਾਹੀਦੀ ਹੈ।
ਇਹ ਖ਼ਬਰ ਵੀ ਪੜ੍ਹੋ - ਗਲਾਸ ਧੋਤੇ ਬਿਨਾਂ ਪਾਣੀ ਪੀਣ ਨਾਲ ਚਲੀ ਗਈ ਵਿਅਕਤੀ ਜਾਨ! ਹੈਰਾਨ ਕਰੇਗਾ ਪੂਰਾ ਮਾਮਲਾ
ਇਨ੍ਹਾਂ ਸਕੂਲਾਂ ਦੇ ਪਾਣੀ ਦੇ ਸੈਂਪਲ ਹੋਏ ਫ਼ੇਲ੍ਹ
ਸਰਕਾਰੀ ਪ੍ਰਾਇਮਰੀ ਸਕੂਲ ਹਿਮਾਯੂ ਪੁਰਾ, ਐਮ.ਡੀ ਭੱਟ ਮੈਮੋਰੀਅਲ ਪਬਲਿਕ ਸਕੂਲ ਨਿਊ ਸ਼ਿਵਾਜੀ ਨਗਰ, ਜੈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੀ.ਐੱਮ.ਸੀ.ਚੌਕ, ਸਰਕਾਰੀ ਪ੍ਰਾਇਮਰੀ ਸਕੂਲ ਮਾਧੋਪੁਰੀ, ਸਰਕਾਰੀ ਸੀ.ਐੱਸ. ਸਮਾਰਟ ਸਕੂਲ ਬਸਤੀ ਜੋਧੇਵਾਲ, ਸਰਕਾਰੀ ਪ੍ਰਾਇਮਰੀ ਸਕੂਲ ਜਨਤਾ ਨਗਰ ਗਿੱਲ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ, ਰਾਜਪੂਤ ਸਕੂਲ ਗੋਪਾਲ ਨਗਰ ਲੁਧਿਆਣਾ ਨਿਊ ਹਾਈ ਸਕੂਲ ਗਰੀਨ ਪਾਰਕ, ਆਰਿਆਸੀ ਸਕੂਲ ਮਾਲੇਰਕੋਟਲਾ ਹਾਊਸ, ਸ਼ਾਰਪ ਮਾਡਲ ਸੀ.ਐੱਸ. ਸਕੂਲ ਕਬੀਰ ਨਗਰ ਕੋਟ ਮੰਗਲ ਸਿੰਘ, ਯਮਨਾ ਮਾਡਲ ਸਕੂਲ ਦੁਰਗਾ ਪੁਰੀ, ਟੈਰੀਓਟ ਪਬਲਿਕ ਸਕੂਲ ਜਨਸੀਆ ਰੋਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਬਹੁ-ਮੰਤਵੀ), ਆਦਰਸ਼ ਪਬਲਿਕ ਸਕੂਲ ਕਪਿਲ ਪਾਰਕ ਹੈਬੋਵਾਲ ਖੁਰਦ, ਸਰਕਾਰੀ ਪੋਲੀਟੈਕਨਿਕ ਰਿਸ਼ੀ ਨਗਰ, ਮੈਜੇਸਟਿਕ ਪਬਲਿਕ ਸਕੂਲ ਅਸ਼ੋਕ ਨਗਰ, ਗੁਰੂ ਕ੍ਰਿਪਾ ਸੀ. ਐੱਸ. ਸਕੂਲ ਅਸ਼ੋਕ ਨਗਰ, ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰ ਕੇ ਰੋਡ, ਆਦਰਸ਼ ਮਾਡਲ ਸੀ.ਐੱਸ. ਸਕੂਲ ਨੇੜੇ ਸ਼ਿਵ ਮੰਦਰ ਨੂਰਵਾਲਾ ਰੋਡ, ਜੇ.ਐੱਨ. ਮੈਮੋਰੀਅਲ ਪਬਲਿਕ ਸਕੂਲ ਗੋਬਿੰਦਪੁਰੀ ਸਰਕਾਰੀ ਪ੍ਰਾਇਮਰੀ ਸਕੂਲ ਹੀਰਾਨਗਰ, ਸੀ.ਐੱਮ.ਐੱਲ. ਮੈਮੋਰੀਅਲ ਹਾਈ ਸਕੂਲ ਗਗਨਦੀਪ ਕਲੋਨੀ ਬਸਤੀ ਜੋਧੇਵਾਲ, ਸਾਹਿਬ ਪਬਲਿਕ ਸਕੂਲ ਗੁਰਪਾਲ ਨਗਰ, ਸਰਕਾਰੀ ਹਾਈ ਸਮਾਰਟ ਸਕੂਲ, ਐਨ.ਐਮ ਜੈਨ ਸੀ.ਐੱਸ. ਸਕੂਲ (ਲੜਕੇ) ਭਾਰਤ ਨਗਰ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪੀਰੂ ਬੰਦਾ, ਕੇ.ਐੱਮ.ਪਬਲਿਕ ਹਾਈ ਸਕੂਲ ਨਿਊ ਕੁੰਦਨਪੁਰੀ ਸਿਵਲ ਲਾਈਨ, ਸਨਾਤਨ ਵਿਦਿਆ ਮੰਦਰ ਸੀ.ਐੱਸ. ਸਕੂਲ ਸਿਵਲ ਲਾਈਨ, ਪੀ.ਐੱਸ.ਖਾਲਸਾ ਨੈਸ਼ਨਲ ਸੀ.ਐਸ.ਸਕੂਲ, ਦਸਮੇਸ਼ ਸੀ.ਐੱਸ. ਸਕੂਲ ਦਸਮੇਸ਼ ਨਗਰ, ਸਰਕਾਰੀ ਐਲੀਮੈਂਟਰੀ ਸਕੂਲ ਇੰਦਰਾਪੁਰੀ ਤਾਜਪੁਰ, ਸਰਕਾਰੀ ਹਾਈ ਸਕੂਲ ਨਾਨਕ ਨਗਰ ਸਲੇਮ ਟਾਬਰੀ, ਸਰਕਾਰੀ ਪ੍ਰਾਇਮਰੀ ਸਕੂਲ ਕਰਬੜਾ ਇੰਦਰਾ ਕਲੋਨੀ, ਸੰਤ ਕਰਤਾਰ ਪਬਲਿਕ ਹਾਈ ਸਕੂਲ ਸੰਤੋਖ ਨਗਰ, ਸਰਕਾਰੀ ਸੀ.ਐਸ. ਸਕੂਲ ਗੋਬਿੰਦ ਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਸ਼ਾਂਤੀ ਦੇਵੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਬਸੰਤ ਵਿਹਾਰ, ਹੋਲੀ ਹਾਰਟ ਸੀਨੀਅਰ ਸੈਕੰਡਰੀ ਸਕੂਲ ਪੰਜਾਬ ਮਾਤਾ ਨਗਰ, ਦੇਵਗਨ ਮਾਡਲ ਹਾਈ ਸਕੂਲ ਨਿਊ ਜਨਤਾ ਨਗਰ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੁੰਦਨਪੁਰੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ। ਕੁੰਦਨਪੁਰੀ, ਕ੍ਰਿਸ਼ਨਾ ਕੈਲਵੈਂਟ ਸੀਨੀਅਰ ਸੈਕੰਡਰੀ ਸਕੂਲ ਸੀ.ਐਸ. ਸਕੂਲ ਲੋਹਾਰਾ, ਐਸਜੀਐਨ ਇੰਟਰਨੈਸ਼ਨਲ ਸਕੂਲ, ਰੈੱਡ ਰੋਜ਼ ਪਬਲਿਕ ਸਕੂਲ ਡਾਬਾ ਲੋਹਾਰਾ ਰੋਡ, ਡੀਸੈਂਟ ਪਬਲਿਕ ਸਕੂਲ ਕਰਮਸਰ ਕਲੋਨੀ ਨਿਊ ਸੁਭਾਸ਼ ਨਗਰ, ਸਰਕਾਰੀ ਮਿਡਲ ਸਕੂਲ ਲੇਬਰ ਕਲੋਨੀ ਗਿੱਲ ਰੋਡ, ਸੁਰੇਸ਼ ਮਾਡਲ ਹਾਈ ਸਕੂਲ ਰਾਮ ਨਗਰ ਪ੍ਰਤਾਪ ਚੌਕ, ਫਲੋਰਜ਼ ਪਬਲਿਕ ਸਕੂਲ ਗਲੀ ਨੰ: 5 ਜਨਕਪੁਰੀ, ਸ. ਆਰਤੀ ਮਾਡਲ ਸਕੂਲ ਜਨਕਪੁਰੀ, ਰੀਤਬਰਾ ਪਬਲਿਕ ਸਕੂਲ ਸੁੰਦਰ ਨਗਰ, ਸਰਕਾਰੀ ਪ੍ਰਾਇਮਰੀ ਸਕੂਲ ਇਕਬਾਲ ਗੰਜ, ਜੈਨ ਗਰਲਜ਼ ਸੀ.ਐਮ ਸਕੂਲ, ਮਾਲਵਾ ਖਾਲਸਾ ਸੀ.ਐਸ. ਸਕੂਲ ਮਾਡਲ ਪਿੰਡ, ਸਰਕਾਰੀ ਸੈਕੰਡਰੀ ਸਕੂਲ 7ਬੀ ਹਾਊਸਿੰਗ ਬੋਰਡ ਕਲੋਨੀ, ਸਰਕਾਰੀ ਪ੍ਰਾਇਮਰੀ ਸਕੂਲ ਸੁਨੇਤ, ਡੀਏਵੀ ਪਬਲਿਕ ਸਕੂਲ ਬੀਆਰਐਸ ਨਗਰ, ਬਲੌਸਮ ਸੀ.ਐਸ. ਸਕੂਲ ਮੁਡੀਆ ਕਲਾਂ, ਸਰਕਾਰੀ ਪ੍ਰੀ ਸਮਾਰਟ ਸਕੂਲ ਮੁਡੀਆ ਕਲਾਂ, ਹਿਮਗਿਰੀ ਪਬਲਿਕ ਸਕੂਲ ਮੁਡੀਆ ਕਲਾਂ, ਆਦਰਸ਼ ਸੀ.ਐਸ. ਸਕੂਲ ਅੰਬੇਡਕਰ ਨਗਰ 33 ਫੁੱਟਾ ਰੋਡ ਸਰਕਾਰੀ ਪ੍ਰਾਇਮਰੀ ਸਕੂਲ ਡਵੀਜ਼ਨ ਨੰਬਰ 3, ਸਰਕਾਰੀ ਹਾਈ ਸਕੂਲ ਬੱਡੇਵਾਲ ਅਵਾਨਾ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਫਤਿਹਪੁਰ ਅਵਾਨਾ, ਸ਼੍ਰੀ ਕ੍ਰਿਸ਼ਨਾ ਮਾਡਲ ਹਾਈ ਸਕੂਲ ਕਿਦਵਈ ਨਗਰ, ਵੀ.ਡੀ.ਐਮ ਹਾਈ ਸਕੂਲ ਗੀਤਾ ਨਗਰ ਗੁਰਮੇਲ ਪਾਰਕ, ਵੀ.ਡੀ.ਐਮ ਹਾਈ (ਪ੍ਰਾਇਵੇਟ) ਸਕੂਲ। ਗੀਤਾ ਨਗਰ ਗੁਰਮੇਲ ਪਾਰਕ, ਕੇ.ਡੀ.ਐਮ ਗੋਲਡਨ ਬੈੱਲ ਪਬਲਿਕ ਸਕੂਲ ਨਿਊ ਪਟੇਲ ਨਗਰ ਹੈਬੋਵਾਲ, ਰਣਜੀਤ ਮਾਡਲ ਸੀ.ਐਸ. ਸਕੂਲ ਹੈਬੋਵਾਲ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਸੁਖਦੇਵ ਨਗਰ ਸ਼ਹਿਰੀ ਜਮਾਲਪੁਰ, ਐਸਏਐਸ ਪਬਲਿਕ ਹਾਈ ਸਕੂਲ ਸ਼ਿਮਲਾਪੁਰੀ, ਸਾਈਂ ਪਬਲਿਕ ਸਕੂਲ ਬਰੋਟਾ ਰੋਡ ਨਿਊ ਸ਼ਿਮਲਾ ਪੁਰੀ, ਸੀਐਫਸੀ ਪਬਲਿਕ ਸਕੂਲ ਬੀਆਰਐਸ ਨਗਰ ਲੁਧਿਆਣਾ, ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਬੀ.ਆਰ.ਐੱਸ. ਨਗਰ, ਸਰਕਾਰੀ ਪ੍ਰਾਇਮਰੀ ਸਕੂਲ 6-ਏ. ਅਹਾਤਾ ਸ਼ੇਰ ਜੰਗ, ਸ਼ਿਸ਼ੂ ਮਾਡਲ ਹਾਈ ਸਕੂਲ, ਬਸਤੀ ਜੋਧੇਵਾਲ ਸਰਕਾਰੀ ਪ੍ਰਾਇਮਰੀ ਸਕੂਲ 8ਬੀ ਚੰਦਰ ਨਗਰ, ਪ੍ਰਕਾਸ਼ ਮੈਮੋਰੀਅਲ ਸਕੂਲ ਗਲੀ ਨੰਬਰ 3, ਜਨਕਪੁਰੀ, ਵਿਸ਼ਕਰਮਾ ਸੀ.ਐੱਸ. ਸਕੂਲ, ਭਗਵਾਨ ਨਗਰ ਸ਼ਾਮਲ ਹਨ। ਸਿਹਤ ਅਧਿਕਾਰੀਆਂ ਮੁਤਾਬਕ ਇਹ ਜਾਂਚ ਅਪ੍ਰੈਲ ਤੋਂ ਮਈ ਮਹੀਨੇ ਦੌਰਾਨ ਕੀਤੀ ਗਈ ਸੀ, ਜਦੋਂ ਪਾਣੀ ਦੇ ਸੈਂਪਲਾਂ ਦੀ ਰਿਪੋਰਟ ਆਈ ਤਾਂ ਹੈਰਾਨੀਜਨਕ ਨਤੀਜੇ ਸਾਹਮਣੇ ਆਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੀਜੀ ਵਾਰ ਵੀ SIT ਅੱਗੇ ਪੇਸ਼ ਨਹੀਂ ਹੋਏ ਬਿਕਰਮ ਸਿੰਘ ਮਜੀਠੀਆ
NEXT STORY