ਲੁਧਿਆਣਾ(ਰਿਸ਼ੀ)– ਲੁਧਿਆਣਾ 'ਚ ਵਾਈ ਬਲਾਕ 'ਚ ਤੇਜ਼ ਰਫਤਾਰ ਲਾਲ ਰੰਗ ਦੀ ਦਿੱਲੀ ਦੇ ਨੰਬਰ ਵਾਲੀ ਕਵਾਲਿਸ ਕਾਰ ਨੇ 2 ਰੇਹੜੀਆਂ, 1 ਆਟੋ ਅਤੇ ਮੋਟਰਸਾਈਕਲ ਨੂੰ ਟੱਕਰ ਮਾਰ ਦੀ ਸੂਚਨਾ ਮਿਲੀ ਹੈ। ਇਸ ਹਾਸਦੇ ਨਾਲ ਗੰਭੀਰ ਰੂਪ 'ਚ ਜ਼ਖ਼ਮੀ ਹੋਏ 5 ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਜਾਂਚ ਅਧਿਕਾਰੀ ਗਿਆਨ ਸਿੰਘ ਅਨੁਸਾਰ ਦੋਸ਼ੀ ਚਾਲਕ ਦੀ ਪਛਾਣ ਚਿਰਾਗ ਸ਼ਰਮਾ ਵਾਸੀ ਹੈਬੋਵਾਲ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਉਸ ਦੇ ਖਿਲਾਫ ਸਮਸ਼ੇਰ ਸਿੰਘ ਵਾਸੀ ਡੇਅਰੀ ਕੰਪਲੈਕਸ ਦੇ ਬਿਆਨ 'ਤੇ ਕੇਸ ਦਰਜ ਕਰ ਲਿਆ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜਖ਼ਮੀ ਨੇ ਦੱਸਿਆ ਕਿ ਮੰਗਲਵਾਰ ਸ਼ਾਮ 5 ਵਜੇ ਉਹ ਮਾਰਕੀਟ 'ਚ ਆਪਣੇ ਮੋਟਰਸਾਈਕਲ 'ਤੇ ਫਾਸਟ ਫੂਡ ਲੈਣ ਆਇਆ ਸੀ। ਇਸ ਦੌਰਾਨ ਉਕਤ ਦੋਸ਼ੀ ਦੀ ਤੇਜ਼ ਰਫਤਾਰ ਕਾਰ ਨੇ ਪਹਿਲਾਂ ਫਰੂਟ ਚਾਲਕ ਲਾਲੂ ਫਿਰ ਉਸ ਨੂੰ ਅਤੇ ਆਟੋ ਚਾਲਕ ਰਿੰਕੂ, ਚਾਹ ਦੀ ਦੁਕਾਨ ਲਾਉਣ ਵਾਲੀ ਸੂਰਜੀ ਦੇਵੀ ਅਤੇ ਢਾਈ ਸਾਲ ਦੇ ਭਾਣਜੇ ਰਘੂਨੰਦਨ ਨੂੰ ਆਪਣੀ ਲਪੇਟ 'ਚ ਲੈ ਲਿਆ।
ਏ. ਐੱਸ. ਆਈ. ਦਾ ਮੁੰਡਾ ਨਿਕਲਿਆ ਚਾਲਕ
ਥਾਣਾ ਇੰਚਾਰਜ ਬ੍ਰਿਜ ਮੋਹਨ ਅਨੁਸਾਰ ਕਾਰ ਚਾਲਕ ਏ. ਐੱਸ. ਆਈ. ਦਾ ਮੁੰਡਾ ਨਿਕਲਿਆ, ਜੋ ਨਾਬਾਲਿਗ ਹੈ। ਕਾਰ ਬੇਕਾਬੂ ਹੋਣ ਨਾਲ ਹਾਦਸਾ ਹੋਇਆ, ਜਿਸ 'ਚ ਲੋਕ ਵਾਲ-ਵਾਲ ਬਚ ਗਏ। ਕੇਸ ਦਰਜ ਕਰ ਲਿਆ ਹੈ।
ਪੰਜਾਬ ਦੇ ਇਨ੍ਹਾਂ 2 ਸ਼ਹਿਰਾਂ ਨੇ ਕਰਾਈ ਬੱਲੇ-ਬੱਲੇ, ਪ੍ਰਧਾਨ ਮੰਤਰੀ ਦੇਣਗੇ ਪੁਰਸਕਾਰ
NEXT STORY