ਨੂਰਪੁਰਬੇਦੀ(ਭੰਡਾਰੀ)— ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਗੜ੍ਹਬਾਗਾ ਤੋਂ ਖੱਡ ਬਠਲੌਰ ਅਤੇ ਭਿੰਡਰ ਨਗਰ ਤੱਕ ਦੀ ਮੁੱਖ ਸੜਕ 'ਤੇ ਇੰਨੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ ਕਿ ਆਏ ਦਿਨ ਕੋਈ ਨਾ ਕੋਈ ਰਾਹਗੀਰ ਹਾਦਸਿਆਂ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਇਸ ਸਬੰਧੀ ਮੰਗਲਵਾਰ ਨੂੰ ਵੱਖ-ਵੱਖ ਪਿੰਡਾਂ ਦੇ ਲੋਕਾਂ 'ਚ ਸ਼ਾਮਲ ਸਰਪੰਚ ਪ੍ਰਕਾਸ਼ ਰਾਮ ਪਿੰਡ ਖੱਡ ਬਠਲੌਰ, ਅਮਰੀਕ ਸਿੰਘ ਪੰਚਾਇਤ ਮੈਂਬਰ ਗੜ੍ਹਬਾਗਾ, ਕਸ਼ਮੀਰ ਸਿੰਘ, ਪਵਨ ਕੁਮਾਰ, ਅਵਤਾਰ ਸਿੰਘ, ਨੰਬਰਦਾਰ ਰਾਮ ਮੂਰਤੀ, ਹਰਜਿੰਦਰ ਸਿੰਘ ਗੜ੍ਹਡੋਲੀਆਂ ਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਇਸ ਖੇਤਰ ਦੇ ਲੋਕਾਂ ਲਈ ਜ਼ਿਲਾ ਹੈੱਡਕੁਆਰਟਰ ਰੂਪਨਗਰ ਨੂੰ ਜਾਣ ਵਾਲੀ ਇਕ ਮਾਤਰ ਮੁੱਖ ਸੜਕ ਹੈ, ਜਿੱਥੋਂ ਕਿ ਲਾਗਤਾਰ ਦਿਨ ਰਾਤ ਭਾਰੀ ਟ੍ਰੈਫਿਕ ਗੁਜ਼ਰਦੀ ਹੈ। ਇਸ ਸੜਕ 'ਤੇ ਥਾਂ-ਥਾਂ ਪਏ ਵੱਡੇ-ਵੱਡੇ ਟੋਇਆਂ ਕਾਰਨ ਕਈ ਰਾਹਗੀਰ ਰੋਜ਼ਾਨਾ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਗੁਜ਼ਰਨ ਵਾਲੇ ਰਾਹੀਗੀਰ ਆਏ ਦਿਨ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ।
ਪਿੰਡ ਵਾਸੀਆਂ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਕਈ ਫੱਟੜ ਹੋਏ ਰਾਹਗੀਰਾਂ ਨੂੰ ਉਨ੍ਹਾਂ ਸੰਭਾਲਿਆ ਵੀ ਹੈ ਤੇ ਕਈਆਂ ਨੂੰ ਇਲਾਜ਼ ਲਈ ਵੀ ਪਹੁੰਚਾਇਆ ਹੈ ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਜਾਂ ਸਬੰਧਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਇਸ ਸੜਕ ਦੀ ਕਦੇ ਸਾਰ ਨਹੀਂ ਲਈ ਤੇ ਨਾਂ ਹੀ ਕਿਸੇ ਨੇ ਵੀ ਇਸ ਸੜਕ 'ਤੇ ਪਏ ਟੋਇਆਂ ਨੂੰ ਭਰਨਾ ਮੁਨਾਸਿਬ ਹੀ ਸਮਝਿਆ। ਇਸ ਦੇ ਚੱਲਦਿਆਂ ਲੋਕਾਂ 'ਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਛੇਤੀ ਹੀ ਇਨ੍ਹਾਂ ਟੋਇਆਂ ਨੂੰ ਬਜ਼ਰੀ ਅਤੇ ਪ੍ਰੀਮੀਕਸ ਪਾ ਕੇ ਭਰਿਆ ਜਾਵੇ ਤਾਂ ਜੋ ਆਏ ਦਿਨ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਜਲੰਧਰ 'ਚ ਚੋਰਾਂ ਦੇ ਹੌਂਸਲੇ ਬੁਲੰਦ, ਦਿਨ-ਦਿਹਾੜੇ ਦਿੱਤਾ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ (ਤਸਵੀਰਾਂ)
NEXT STORY