ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)— ਬਾਜਾਖਾਨਾ ਰੋਡ ਓਵਰਬ੍ਰਿਜ ਪੁਲ ਚੜ੍ਹਦੇ ਸਮੇਂ ਇਕ ਮੋਟਰਸਾਈਕਲ ਅਤੇ ਗੱਡੀ ਦੀ ਆਪਸੀ ਟੱਕਰ ਹੋ ਗਈ। ਗੱਡੀ ਇੰਨੀ ਤੇਜ਼ ਸੀ ਕਿ ਉਹ 2-3 ਵਾਰ ਪਲਟ ਗਈ। ਉਸ ਗੱਡੀ ਨੂੰ ਇਕ ਪੁਲਸ ਕਰਮਚਾਰੀ ਚਲਾ ਰਿਹਾ ਸੀ। ਸੜਕ ਹਾਦਸੇ ਨੂੰ ਵੇਖ ਕੇ ਵੱਡੀ ਗਿਣਤੀ 'ਚ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਲੋਕਾਂ ਦਾ ਗੁੱਸਾ ਉਸ ਸਮੇਂ ਹੋਰ ਵਧ ਗਿਆ ਜਦੋਂ ਗੱਡੀ 'ਚ ਇਕ ਸ਼ਰਾਬ ਦੀ ਬੋਤਲ ਪਈ ਸੀ।
ਲੋਕਾਂ ਦਾ ਕਹਿਣਾ ਸੀ ਕਿ ਪੁਲਸ ਕਰਮਚਾਰੀ ਨੇ ਸ਼ਰਾਬ ਪੀਤੀ ਹੋਈ ਸੀ। ਸ਼ਰਾਬ ਦੇ ਨਸ਼ੇ 'ਚ ਉਹ ਤੇਜ਼ੀ ਨਾਲ ਗੱਡੀ ਚਲਾ ਰਿਹਾ ਸੀ। ਹਾਦਸੇ 'ਚ ਮੋਟਰਸਾਈਕਲ ਸਵਾਰ ਕ੍ਰਿਪਾਲ ਸਿੰਘ ਵਾਸੀ ਖੁੱਡੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜਦੋਂਕਿ ਉਸ ਦਾ ਸਾਥੀ ਧਨਵੀਰ ਸਿੰਘ ਬਾਲ ਬਾਲ ਬੱਚ ਗਿਆ। ਗੱਡੀ ਪਲਟਣ ਕਾਰਣ ਗੱਡੀ 'ਚ ਬੈਠਾ ਪੁਲਸ ਕਰਮਚਾਰੀ ਬਿੱਕਰ ਸਿੰਘ ਜੋ ਕਿ ਬਧਨੀ ਵਿਖੇ ਤਾਇਨਾਤ ਹੈ ਉਹ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ।
ਜਦੋਂ ਇਸ ਸਬੰਧ 'ਚ ਬੱਸ ਸਟੈਂਡ ਚੌਕੀ ਦੇ ਇੰਚਾਰਜ ਗੁਰਤੇਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਕਰਮਚਾਰੀ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਸੀ ਜਿਸ 'ਚ ਉਸਨੇ ਸ਼ਰਾਬ ਪੀਤੀ ਹੋਈ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
NEXT STORY