ਜਲੰਧਰ, (ਮਨੋਜ)- ਕੱਲ ਰਾਤ ਪਏ ਮੀਂਹ ਕਾਰਨ ਮਕਸੂਦਾਂ ਸਬਜ਼ੀ ਮੰਡੀ ਦਾ ਹਾਲ ਬੇਹਾਲ ਹੋਇਆ ਪਿਆ ਹੈ। ਅੰਦਰ ਸੜਕਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ 'ਤੇ ਆਵਾਰਾ ਪਸ਼ੂ ਮੂੰਹ ਮਾਰਦੇ ਵੇਖੇ ਜਾ ਸਕਦੇ ਹਨ। ਕਰੋੜਾਂ ਦਾ ਕਾਰੋਬਾਰ ਕਰਨ ਵਾਲੀ ਮਕਸੂਦਾਂ ਮੰਡੀ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕਾਂ ਨੂੰ ਪੈਦਲ ਤੁਰਨ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੰਡੀ 'ਚ ਆਉਣ-ਜਾਣ ਵਾਲਿਆਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਕਰੋੜਾਂ ਦਾ ਕਾਰੋਬਾਰ ਦੇਣ ਵਾਲੀ ਮਕਸੂਦਾਂ ਮੰਡੀ ਦੀ ਹਾਲਤ 'ਚ ਸੁਧਾਰ ਕਰਨ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਮੰਡੀ ਵਿਚ ਸਬਜ਼ੀ ਦੀ ਖਰੀਦਦਾਰੀ ਕਰਨ ਵਾਲੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਜਿਸ ਕੋਲ ਸਿੱਖਿਆ ਦਾ ਖਜ਼ਾਨਾ ਹੁੰਦਾ ਹੈ ਉਹ ਕਦੇ ਅਸਫਲ ਨਹੀਂ ਹੋ ਸਕਦਾ : ਸਰਕਾਰੀਆ
NEXT STORY