ਲੁਧਿਆਣਾ (ਹਿਤੇਸ਼): ਲੁਧਿਆਣਾ ਸ਼ਹਿਰ ਦੀਆਂ ਸੜਕਾਂ ਪੂਰੀ ਤਰ੍ਹਾਂ ਖੋਖਲੀਆਂ ਹੋ ਚੁੱਕੀਆਂ ਹਨ। ਇਨ੍ਹਾਂ ਸੜਕਾਂ ਦਾ ਸਫ਼ਰ ਖ਼ਤਰੇ ਤੋਂ ਖ਼ਾਲੀ ਨਹੀਂ ਰਿਹਾ। ਆਏ ਦਿਨ ਸੜਕਾਂ ਧੱਸਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੋ ਦਿਨ ਪਹਿਲਾਂ ਪੁਰਾਣੀ ਕਚਹਿਰੀ ਚੌਕ ਪਵੇਲੀਅਨ ਮਾਲ ਕੋਲ ਸੜਕ ਧੱਸ ਗਈ ਸੀ ਤੇ ਬਹੁਤ ਵੱਡਾ ਟੋਆ ਪੈ ਗਿਆ ਸੀ। ਨਗਰ ਨਿਗਮ ਵੱਲੋਂ ਕਿਹਾ ਗਿਆ ਕਿ ਸੀਵਰੇਜ ਦੀ ਮੇਨ ਲਾਈਨ ਵਿਚ ਲੀਕੇਜ ਹੋਣ ਕਾਰਨ ਸੜਕ ਧੱਸੀ ਸੀ। ਇਸ ਤੋਂ ਬਾਅਦ ਸ਼ਹਿਰ ਦੀ ਲਾਈਫ਼ਲਾਈਨ ਕਹੇ ਜਾਣ ਵਾਲੇ ਭਾਰਤ ਨਗਰ ਚੌਕ ਦੇ ਕੋਲ ਸੜਕ ਧੱਸਣ ਦਾ ਮਾਮਲਾ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਹੈ।
ਭਾਰਤ ਨਗਰ ਚੌਕ ਤੋਂ ਬੱਸ ਸਟੈਂਡ ਵਾਲੀ ਰੋਡ ਨੂੰ ਜਾਂਦੇ ਰਾਹ 'ਤੇ ਬਹੁਤ ਵੱਡਾ ਟੋਆ ਪੈ ਗਿਆ ਹੈ ਤੇ ਸੜਕ ਇਕਦੱਮ ਧੱਸ ਗਈ। ਹਾਲਾਂਕਿ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਤੇ ਇਲਾਕਾ ਕੌਂਸਲਰ ਵੱਲੋਂ ਤੁਰੰਤ ਨਗਰ ਨਿਗਮ ਦੀ ਟੀਮ ਬੁਲਾ ਲਈ ਗਈ। ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਸੜਕ ਧੱਸਣ ਦੇ ਕਾਰਨ ਬਾਰੇ ਪਤਾ ਲਾਗਉਣ ਦੀ ਕੋਸ਼ਿਸ਼ ਜਾਰੀ ਹੈ।
ਇਹ ਪੁਆਇੰਟ ਐਲੀਵੇਟਿਡ ਰੋਡ ਦੇ ਅਧੀਨ ਹੋਣ ਕਾਰਨ ਨੈਸ਼ਨਲ ਹਾਈਵੇਅ ਦੇ ਵੀ ਅਧੀਨ ਆਉਂਦਾ ਹੈ, ਪਰ ਇੱਥੋਂ ਨਗਰ ਨਿਗਮ ਦੀ ਸੀਵਰੇਜ ਤੇ ਵਾਟਰ ਸਪਲਾਈ ਲਾਈਨ ਗੁਜ਼ਰਦੀ ਹੈ, ਇਸ ਕਰਕੇ ਉਨ੍ਹਾਂ ਵੱਲੋਂ ਚੈੱਕ ਕੀਤਾ ਜਾ ਰਿਹਾ ਹੈ। ਸੜਕ ਦੀ ਪੁਟਾਈ ਹੋਣ ਕਾਰਨ ਟ੍ਰੈਫ਼ਿਕ ਜਾਮ ਦੀ ਸਮੱਸਿਆ ਵੀ ਆ ਰਹੀ ਹੈ।
ਪੰਜਾਬ: ਮਾਤਾ ਵੈਸ਼ਨੋ ਦੇਵੀ ਤੋਂ ਪਰਤਦਿਆਂ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, 2 ਜਣਿਆਂ ਦੀ ਮੌਤ, 14 ਫੱਟੜ
NEXT STORY