ਜਲੰਧਰ (ਜਤਿੰਦਰ, ਚਾਂਦ)— ਲੋਕ ਸਭਾ ਹਲਕਾ ਜਲੰਧਰ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਨੂੰ ਕਠਾਰ ਤੋਂ ਮਸਾਣੀਆਂ, ਦਿਅੰਤਪੁਰ, ਮਾਣਕੋ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੂੰ ਜਾਂਦੀ ਸੜਕ ਨੂੰ ਰਿਪੇਅਰ ਕਰਵਾਉਣ ਲਈ ਇਲਾਕਾ ਨਿਵਾਸੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਮੌਕੇ 'ਤੇ ਹੀ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸੜਕ ਨੂੰ ਤੁਰੰਤ ਠੀਕ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਲੰਬੜਦਾਰ ਰਛਪਾਲ ਸਿੰਘ ਸਰੋਆ, ਰਵਿੰਦਰ ਸਿੰਘ ਸਰੋਆ ਮਰਦਾਨਾ, ਪਰਮਜੀਤ ਸਿੰਘ, ਨਵਜੋਤ ਸਿੰਘ, ਮੋਹਿਤ ਕੁਮਾਰ, ਵਿਪਨ ਸ਼ਰਮਾ, ਸੌਰਵ ਸ਼ੁਕਲਾ, ਰਕੇਸ਼ ਬੰਗਾ, ਜੈ ਕਿਸ਼ਨ, ਕੈਲਾਸ਼ ਚੰਦ, ਦੇਵਰਾਜ, ਕੇਵਲ ਸਿੰਘ, ਮਦਨ ਮੋਹਨ ਅਤੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀਆਂ ਨੇ ਸੰਸਦ ਮੈਂਬਰ ਸੰਤੋਖ ਸਿੰਘ ਨਾਲ ਮਿਲ ਕੇ ਵਿਕਾਸ ਕਾਰਜਾਂ ਦੇ ਬਾਰੇ ਚਰਚਾ ਕੀਤੀ, ਜਿਨ੍ਹਾਂ ਨੇ ਤੁਰੰਤ ਪੂਰਾ ਕਰਵਾਉਣ ਦਾ ਵਿਸ਼ਵਾਸ ਦਿੱਤਾ।
ਪ੍ਰਸ਼ਾਸਨ ਨੇ ਮੇਲੇ ਦੀ ਮਨਜ਼ੂਰੀ ਲਈ ਮੰਗੀ ਇਕ ਲੱਖ ਦੀ ਫੀਸ
NEXT STORY