ਚੇਤਨਪੁਰਾ, (ਨਿਰਵੈਲ)- ਜਗਦੇਵ ਕਲਾਂ ਤੋਂ ਅੰਮ੍ਰਿਤਸਰ ਵਾਇਆ ਲੋਹਾਰਕਾ ਜਾਣ ਵਾਲੀ ਸਡ਼ਕ ’ਚ ਪਏ ਖੱਡਿਆਂ ਦੀ ਰਿਪੇਅਰ ਨਾ ਹੋਣ ਦੇ ਵਿਰੋਧ ’ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੂ ਨੰਗਲ ਦੀ ਅਗਵਾਈ ’ਚ ਰੋਸ ਮੁਜ਼ਾਹਰੇ ਦੌਰਾਨ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੱਲੂ ਨੰਗਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਸਡ਼ਕ ’ਚ ਪਏ ਵੱਡੇ-ਵੱਡੇ ਟੋਇਆਂ ਕਾਰਨ ਨਿੱਤ ਦਿਨ ਵਾਪਰ ਰਹੇ ਸਡ਼ਕ ਹਾਦਸੇ ਰਹਿੰਦੇ ਸਨ ਕਰੀਬ ਇਕ ਸਾਲ ਪਹਿਲਾਂ ਏਸੇ ਟੋਏ ਕਾਰਨ ਬੱਚੇ ਦੀ ਗੱਡੀ ਥੱਲੇ ਆ ਕੇ ਮੌਤ ਹੋ ਗਈ ਸੀ ਤੇ ਬੀਤੇ ਕੱਲ੍ਹ ਫਿਰ ਇਸੇ ਖੱਡੇ ਦੇ ਕਾਰਨ ਬੱਸ ਪਲਟ ਗਈ ਜਿਸ ’ਤੇ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ। ਉਨ੍ਹਾਂ ਅੱਗੇ ਕਿਹਾ ਕਿ ਕਈ ਸਾਲਾਂ ਤੋਂ ਸਡ਼ਕ ’ਚ ਬਣੇ ਖੱਡਿਆਂ ਨੂੰ ਰਿਪੇਅਰ ਨਹੀਂ ਕੀਤਾ ਗਿਆ, ਜਿਸ ਕਾਰਨ ਸਡ਼ਕ ਹਾਦਸੇ ਵਾਪਰਦੇ ਰਹਿੰਦੇ ਹਨ ਤੇ ਜਿਸ ਨਾਲ ਕਾਫ਼ੀ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਇਸ ਸਡ਼ਕ ’ਤੇ ਪਏ ਖੱਡਿਆਂ ਨੂੰ ਤੁਰੰਤ ਰਿਪੇਅਰ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਮੌਕੇ ਸੰਦੀਪ ਸਿੰਘ, ਗੁਰਸਿੰਦਰ ਸਿੰਘ, ਬੇਅੰਤ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਸੰਤੋਖ ਸਿੰਘ, ਕੁਲਦੀਪ ਸਿੰਘ ਮਾਸਟਰ, ਗੁਰਪਾਲ ਸਿੰਘ, ਦਰਸ਼ਨ ਸਿੰਘ ਤੇ ਮਨਦੀਪ ਸਿੰਘ ਹਾਜ਼ਰ ਸਨ।
ਗੁਰਬਚਨ ਸਿੰਘ ਨਾਲ ਹੋਈ ਧੱਕੇਸ਼ਾਹੀ ਵਿਰੁੱਧ ਵੱਖ-ਵੱਖ ਜਥੇਬੰਦੀਅਾਂ ਦਿੱਤਾ ਰੋਸ ਧਰਨਾ
NEXT STORY