ਰੂਪਨਗਰ (ਵਿਜੇ)- ਅੱਜ ਦੂਜੇ ਦਿਨ ਵੀ ਰੂਪਨਗਰ ਖੇਤਰ ’ਚ ਬਰਸਾਤ ਪੈ ਰਹੀ ਸੀ ਜਿਸ ਕਾਰਨ ਹੜ੍ਹਾਂ ਦੀ ਸਥਿਤੀ ’ਚ ਹੋਰ ਵਾਧਾ ਹੋ ਗਿਆ। ਬਰਸਾਤ ਕਾਰਨ ਸ਼ਹਿਰ ’ਚ ਦੁੱਧ, ਫਲ਼-ਸਬਜ਼ੀਆਂ ਆਦਿ ਦੀ ਭਾਰੀ ਕਿੱਲਤ ਵੇਖਣ ਨੂੰ ਮਿਲੀ ਇਸ ਕਾਰਨ ਇਲਾਕੇ ਦੇ ਲੋਕ ਕਾਫੀ ਪ੍ਰੇਸ਼ਾਨ ਹਨ। ਰੂਪਨਗਰ ਨੂੰ ਆਉਣ ਜਾਣ ਵਾਲੀਆਂ ਸੜਕਾਂ ਟੁੱਟ ਚੁੱਕੀਆਂ ਹਨ ਅਤੇ ਬਾਕੀ ਰਾਜ ਨਾਲ ਲੋਕਾਂ ਦਾ ਸੰਪਰਕ ਟੁੱਟ ਚੁੱਕਾ ਹੈ।

‘ਜਗ ਬਾਣੀ’ ਟੀਮ ਨੇ ਅੱਜ ਰੂਪਨਗਰ ਸ਼ਹਿਰ ਅਤੇ ਨਾਲ ਲੱਗਦੇ ਖੇਤਰਾਂ ਦਾ ਦੌਰਾ ਕੀਤਾ ਅਤੇ ਵੇਖਿਆ ਕਿ ਸ਼ਹਿਰ ’ਚ ਸਥਿਤੀ ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ । ਰੂਪਨਗਰ ਸ਼ਹਿਰ ’ਚ ਅੰਬੇਡਕਰ ਨਗਰ ਨੇੜੇ ਸਰਹਿੰਦ ਨਹਿਰ ਨਾਲ ਚੱਲਦੀ ਸੜਕ ’ਚ ਬਰਸਾਤ ਕਾਰਨ ਪਾੜ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਰੂਪਨਗਰ-ਚੰਡੀਗੜ੍ਹ ਮਾਰਗ ’ਤੇ ਬਸੰਤ ਨਗਰ ਲਾਗੇ ਭਾਰੀ ਬਰਸਾਤ ਕਾਰਨ ਰੂਪਨਗਰ-ਚੰਡੀਗੜ੍ਹ ਮਾਰਗ ’ਤੇ ਵੱਡਾ ਪਾੜ ਪੈ ਗਿਆ ਇਸ ਕਾਰਨ ਆਵਾਜਾਈ ਠੱਪ ਹੋ ਗਈ। ਇਸ ਤੋਂ ਇਲਾਵਾ ਇਸੇ ਸੜਕ ’ਤੇ ਸਿੰਘ ਭਗਵੰਤਪੁਰ ਲਾਗੇ ਵੀ ਪਾੜ ਪੈਣ ਦੀ ਸੂਚਨਾ ਮਿਲੀ ਹੈ।

ਇਹ ਖ਼ਬਰ ਵੀ ਪੜ੍ਹੋ - NRI ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ DRO ਦਫ਼ਤਰ ਦੇ ਦੋ ਮੁਲਾਜ਼ਮਾਂ ਸਮੇਤ ਚਾਰ ਗ੍ਰਿਫ਼ਤਾਰ
ਸ਼ਹਿਰ ਦੇ ਨੀਵੇਂ ਖੇਤਰਾਂ ’ਚ ਪਾਣੀ ਪੰਜ ਫੁੱਟ ਤੋਂ ਵੀ ਵੱਧ ਚੱਲਦਾ ਵੇਖਿਆ ਗਿਆ। ਲੋਕ ਆਪਣਾ ਘਰ ਛੱਡਣ ਲਈ ਮਜਬੂਰ ਹੋ ਗਏ। ਜੇ. ਆਰ. ਸਿਨੇਮਾ, ਅਨਾਜ ਮੰਡੀ, ਬੇਲਾ ਚੌਕ, ਰਣਜੀਤ ਐਵੇਨਿਊ ਅਤੇ ਹੋਰ ਮਲਹੋਤਰਾ ਕਾਲੋਨੀ ਨਾਲ ਲੱਗਦੇ ਖੇਤਰਾਂ ’ਚ ਵੀ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਾਣੀ ਘਰਾਂ ’ਚ ਵੜ ਗਿਆ ਅਤੇ ਲੋਕ ਆਪਣੇ ਘਰਾਂ ਦੇ ਕੋਠਿਆਂ ’ਤੇ ਬੈਠੇ ਨਜਰ ਆਏ। ਇੱਥੇ ਹੀ ਬੱਸ ਨਹੀ ਸ੍ਰੀ ਭੱਠਾ ਸਾਹਿਬ ਨੇੜੇ ਗੁਰੂ ਨਗਰ ਮਹੱਲੇ ’ਚ ਮੁੱਖ ਸੜਕਾਂ ’ਤੇ ਮੀਂਹ ਦਾ ਪਾਣੀ ਛੋਟੀਆਂ ਨਦੀਆਂ ਵਾਂਗ ਘੁੰਮਦਾ ਵੇਖਿਆ ਗਿਆ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਟੀਮਾਂ ਇਨ੍ਹਾਂ ਥਾਵਾਂ ’ਤੇ ਭੇਜੀਆਂ ਗਈਆਂ ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ। ਇਸ ਤੋਂ ਇਲਾਵਾ ਸਤਲੁਜ ਦਰਿਆ ਨੇੜੇ ਬਣੀਆਂ 100 ਤੋਂ ਵਧ ਝੁੱਗੀਆਂ ’ਚ ਪਾਣੀ ਜਾਣ ਕਾਰਨ 100 ਤੋਂ ਵੱਧ ਪਰਿਵਾਰ ਬੇਘਰ ਹੋ ਗਏ ਸਨ। ਜਿਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਰਾਹਤ ਸਮੱਗਰੀ ਭੇਜੀ ਗਈ ਜਿਸ ’ਚ ਰਹਿਣ ਲਈ ਟੈਂਟ ਅਤੇ ਖਾਣ ਪੀਣ ਲਈ ਸਾਮਾਨ ਸ਼ਾਮਲ ਹੈ ਪਰ ਸ਼ਹਿਰ ਦੇ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ’ਚ ਭਾਰੀ ਪ੍ਰੇਸ਼ਾਨੀ ਪੇਸ਼ ਆ ਰਹੀ ਹੈ ਅਤੇ ਲੋਕਾਂ ਦੀਆਂ ਜ਼ਰੂਰੀ ਲੋੜ ਪੂਰੀਆਂ ਨਹੀ ਹੋ ਰਹੀਆਂ।

ਇਸ ਸਮੇਂ ਦੁੱਧ, ਸਬਜ਼ੀਆਂ, ਫਲਾਂ, ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਅਤੇ ਪਿਛਲੇ ਦੋ ਦਿਨਾਂ ਤੋਂ ਸ਼ਹਿਰ ’ਚ ਬਿਜਲੀ ਸਪਲਾਈ ਨਾ ਹੋਣ ਕਾਰਨ ਲੋਕਾਂ ਦੇ ਇਨਵਰਟਰ ਆਦਿ ਵੀ ਜਵਾਬ ਦੇ ਚੁੱਕੇ ਹਨ। ਇਸ ਤੋਂ ਇਲਾਵਾ ਲੋਕਾਂ ਦੇ ਮੋਬਾਇਲ, ਲੈਪਟਾਪ ਬੰਦ ਹੋ ਗਏ। ਬਿਜਲੀ ਸਪਲਾਈ ਦਾ ਤੁਰੰਤ ਪ੍ਰਬੰਧ ਕਰਨ ਦੀ ਲੋੜ ਨਹੀ ਤਾਂ ਹਾਲਾਤ ਹੋਰ ਵੀ ਖ਼ਰਾਬ ਹੋਣਗੇ। ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਟੈਲੀਫੋਨ ਨੰਬਰਾਂ ’ਤੇ ਅਟੈਂਡ ਕਰਨ ਵਾਲਾ ਕੋਈ ਵੀ ਅਧਿਕਾਰੀ ਨਹੀ ਹੈ ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਲੋਕਾਂ ਦਾ ਜ਼ਿਲ੍ਹਾ ਪ੍ਰਸਾਸ਼ਨ ਨਾਲ ਸਿੱਧਾ ਸੰਪਰਕ ਨਹੀ ਹੈ ਜਿਸ ਨੂੰ ਤੁਰੰਤ ਦਰੁਸਤ ਕਰਨ ਦੀ ਲੋੜ ਹੈ। ਪੇਂਡੂ ਖੇਤਰਾਂ ’ਚ ਭਾਰੀ ਬਰਸਾਤ ਕਾਰਨ ਬਹੁਤ ਮਾੜਾ ਅਸਰ ਪਿਆ ਹੈ।
ਇਹ ਖ਼ਬਰ ਵੀ ਪੜ੍ਹੋ - ਝਬਾਲ ਦਾ ਸੂਬੇਦਾਰ ਕੁਲਦੀਪ ਸਿੰਘ ਜੰਮੂ ’ਚ ਹੋਇਆ ਸ਼ਹੀਦ, ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
ਇੰਟਰਨੈੱਟ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ
ਇਸ ਸਮੇਂ ਸ਼ਹਿਰ ’ਚ ਵੱਖ-ਵੱਖ ਕੰਪਨੀਆਂ ਦੇ ਨੈੱਟਵਰਕ ’ਚ ਖ਼ਰਾਬੀ ਆਉਣ ਕਾਰਨ ਲੋਕਾਂ ਦਾ ਆਪਸ ’ਚ ਕੋਈ ਸੰਪਰਕ ਨਹੀ ਹੈ ਜਿਸ ਕਾਰਨ ਲੋਕਾਂ ਦੀਆਂ ਦਿੱਕਤਾਂ ਹੋਰ ਵਧਦੀਆਂ ਜਾ ਰਹੀ ਹੈ ਜਿਸਨੂੰ ਤੁਰੰਤ ਚੁਸਤ ਦਰੁਸਤ ਬਣਾਉਣ ਦੀ ਲੋੜ ਹੈ। ਨੈੱਟਵਰਕ ਨਾ ਹੋਣ ਕਾਰਨ ਕੁਝ ਲੋਕਾਂ ਦਾ ਵਰਕ ਫ਼ਰਾਮ ਹੋਮ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ’ਚ ਬਰਸਾਤ ਅਤੇ ਬਿਜਲੀ ਕਾਰਨ ਬੈਕਿੰਗ ਸੇਵਾਵਾਂ ਤੇ ਮਾੜਾ ਅਸਰ ਪਿਆ ਹੈ।

ਇਸ ਸਮੇਂ ਰੂਪਨਗਰ ਹੈੱਡਵਰਕਸ ’ਤੇ 1 ਲੱਖ 81694 ਕਿਊਸਿਕ ਪਾਣੀ ਸਤਲੁਜ ਦਰਿਆ ’ਚ ਛੱਡਿਆ ਜਾ ਰਿਹਾ ਹੈ ਜਿਸ ਨਾਲ ਹੜ੍ਹਾਂ ਦੀ ਸਥਿਤੀ ’ਚ ਹੋਰ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਰੂਪਨਗਰ ਤੋਂ ਨਿਕਲਦੀ ਸਰਹਿੰਦ ਨਹਿਰ ’ਚ ਪਾਣੀ ਦੇ ਵਹਾਅ ’ਚ ਰੋਕ ਲਗਾ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
NRI ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ DRO ਦਫ਼ਤਰ ਦੇ ਦੋ ਮੁਲਾਜ਼ਮਾਂ ਸਮੇਤ ਚਾਰ ਗ੍ਰਿਫ਼ਤਾਰ
NEXT STORY