ਉਂਝ ਤਾਂ ਐਂਬੂਲੈਂਸਾਂ ਦੀ ਵਰਤੋਂ ਗੰਭੀਰ ਰੂਪ ’ਚ ਬੀਮਾਰ ਰੋਗੀਆਂ ਨੂੰ ਹਸਪਤਾਲਾਂ ’ਚ ਲਿਆਉਣ ਅਤੇ ਮ੍ਰਿਤਕਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੱਕ ਪਹੁੰਚਾਉਣ ਲਈ ਹੁੰਦੀ ਹੈ ਪਰ ਹੋਣ ਵਾਲੇ ਐਂਬੂਲੈਂਸ ਹਾਦਸੇ ਰੋਗੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਜੀਵਨ ਖਤਰੇ ’ਚ ਪਾ ਰਹੇ ਹਨ, ਜਿਨ੍ਹਾਂ ਦੀਆਂ ਪਿਛਲੇ 5 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 15 ਜੂਨ, 2025 ਨੂੰ ਅਮੇਠੀ (ਉੱਤਰ ਪ੍ਰਦੇਸ਼) ਦੇ ਨੇੜੇ ਪੂਰਵਾਂਚਲ ਐਕਸਪ੍ਰੈਸਵੇ ’ਤੇ ਇਕ ਲਾਸ਼ ਨੂੰ ਲੈ ਕੇ ਹਰਿਆਣਾ ਤੋਂ ਬਿਹਾਰ ਜਾ ਰਹੀ ਐਂਬੂਲੈਂਸ ਦੇ ਇਕ ਵਾਹਨ ਨਾਲ ਟਕਰਾ ਜਾਣ ਨਾਲ ਉਸ ’ਚ ਸਵਾਰ ਸਾਰੇ 5 ਲੋਕਾਂ ਦੀ ਮੌਤ ਹੋ ਗਈ।
* 19 ਸਤੰਬਰ ਨੂੰ ‘ਭਾਗਲਪੁਰ’ (ਬਿਹਾਰ) ’ਚ ਇਕ ਐਂਬੂਲੈਂਸ ’ਚ ਭਿਆਨਕ ਅੱਗ ਲੱਗ ਜਾਣ ਨਾਲ ਉਸ ’ਚ ਲਿਜਾਏ ਜਾ ਰਹੇ ਮਰੀਜ਼ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਜਾਨ ਖਤਰੇ ’ਚ ਪੈ ਗਈ। ਕਿਸੇ ਤਰ੍ਹਾਂ ਅੱਗ ਦੀਅਾਂ ਤੇਜ਼ ਲਪਟਾਂ ਦਰਮਿਆਨ 5 ਨੌਜਵਾਨਾਂ ਨੇ ਹਿੰਮਤ ਨਾਲ ਕੰਮ ਲੈ ਕੇ ਮਰੀਜ਼ ਨੂੰ ਐਂਬੂਲੈਂਸ ’ਚੋਂ ਸੁਰੱਖਿਅਤ ਬਾਹਰ ਕੱਢ ਲਿਆ।
* 21 ਦਸੰਬਰ ਨੂੰ ‘ਡੋਈਵਾਲਾ’ (ਉੱਤਰਾਖੰਡ) ’ਚ ‘ਲੱਛੀਵਾਲਾ ਫਲਾਈਓਵਰ’ ਦੇ ਨੇੜੇ ‘ਪੌੜੀ ਸ਼੍ਰੀਨਗਰ ਬੇਸ ਹਾਸਪਿਟਲ’ ਤੋਂ ਇਕ ਮਰੀਜ਼ ਨੂੰ ‘ਦੇਹਾਰਦੂਨ’ ਦੇ ਕਿਸੇ ਹਸਪਤਾਲ ’ਚ ਦਾਖਲ ਕਰਵਾਉਣ ਲਈ ਲੈ ਕੇ ਜਾ ਰਹੀ ਐਂਬੂਲੈਂਸ ’ਚ ਅਚਾਨਕ ਅੱਗ ਲੱਗ ਜਾਣ ਨਾਲ ਐਂਬੂਲੈਂਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਪਰ ਸਮੇਂ ਸਿਰ ਬਚਾਅ ਕਾਰਜਾਂ ਦੇ ਕਾਰਨ ਉਸ ’ਚ ਸਵਾਰ ਮਰੀਜ਼ ਅਤੇ ਹੋਰ ਲੋਕ ਬਚ ਗਏ ਅਤੇ ਉਨ੍ਹਾਂ ਨੂੰ ਦੂਸਰੀ ਐਂਬੂਲੈਂਸ ਦੀ ਵਿਵਸਥਾ ਕਰ ਕੇ ਦੇਹਰਾਦੂਨ ਭੇਜਿਆ ਗਿਆ।
* 12 ਅਕਤੂਬਰ ਨੂੰ ‘ਗੌਰਖਪੁਰ’ (ਉੱਤਰ ਪ੍ਰਦੇਸ਼) ’ਚ ‘ਸੋਨ ਬਰਸਾ’ ਓਵਰਬ੍ਰਿਜ ਤੋਂ ਮਰੀਜ਼ ਨੂੰ ਲੈ ਕੇ ਲੰਘ ਰਹੀ ਇਕ ਐਂਬੂਲੈਂਸ ’ਚ ਅੱਗ ਲੱਗ ਜਾਣ ਨਾਲ ਐਂਬੂਲੈਂਸ ਦੇ ਡਰਾਈਵਰ, ਮਰੀਜ਼ ਅਤੇ ਉਸ ਦੇ 2 ਰਿਸ਼ਤੇਦਾਰ ਝੁਲਸ ਗਏ।
* 17 ਅਕਤੂਬਰ ਨੂੰ ‘ਸੀਤਾਪੁਰ’ (ਉੱਤਰ ਪ੍ਰਦੇਸ਼) ’ਚ ਇਕ ਚਲਦੀ ਐਂਬੂਲੈਂਸ ਦਾ ਟਾਇਰ ਅਚਾਨਕ ਫਟ ਜਾਣ ਦੇ ਸਿੱਟੇ ਵਜੋਂ ਉਹ ਬੇਕਾਬੂ ਹੋ ਕੇ ਖੱਡ ’ਚ ਜਾ ਡਿੱਗੀ ਜਿਸ ਨਾਲ ਐਂਬੂਲੈਂਸ ’ਚ ਲਿਜਾਏ ਜਾ ਰਹੇ ਮਰੀਜ਼ ਅਤੇ ਐਂਬੂਲੈਂਸ ਦੇ ਡਰਾਈਵਰ ਸਮੇਤ 4 ਲੋਕਾਂ ਦੀ ਜਾਨ ਚਲੀ ਗਈ।
* 25 ਅਕਤੂਬਰ ਨੂੰ ‘ਦਿੱਲੀ-ਮੁੰਬਈ ਐਕਸਪ੍ਰੈੱਸਵੇ’ ਉੱਤੇ ‘ਸੀਤਾਮਊ’ ਦੇ ਨੇੜੇ ਇਕ ਐਂਬੂਲੈਂਸ ਦੇ ਬੇਕਾਬੂ ਹੋ ਕੇ ਇਕ ਪੁਲੀ ਤੋਂ ਹੇਠਾਂ ਡਿੱਗ ਜਾਣ ਨਾਲ ਉਸ ’ਚ ਸਵਾਰ 2 ਲੋਕਾਂ ਦੀ ਮੌਤ ਅਤੇ ਐਂਬੂਲੈਂਸ ਦਾ ਚਾਲਕ ਜ਼ਖਮੀ ਹੋ ਗਿਆ।
* 14 ਨਵੰਬਰ ਨੂੰ ‘ਪੁਣੇ’ (ਮਹਾਰਾਸ਼ਟਰ) ਤੋਂ ਇਕ ਮਜ਼ਦੂਰ ਦੀ ਲਾਸ਼ ਲਿਆਉਣ ਗਏ ਪਰਿਵਾਰਕ ਮੈਂਬਰਾਂ ਦੀ ਐਂਬੂਲੈਂਸ ਮੱਧ ਪ੍ਰਦੇਸ਼ ’ਚ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਣ ਦੇ ਕਾਰਨ ਉਨ੍ਹਾਂ ਦੀਅਾਂ ਮੁਸੀਬਤਾਂ ਹੋਰ ਵਧ ਗਈਅਾਂ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ।
ਮੱਧ ਪ੍ਰਦੇਸ਼ ਪੁਲਸ ਅਤੇ ਸਥਾਨਕ ਲੋਕਾਂ ਨੇ ਜ਼ਖਮੀਅਾਂ ਦਾ ਇਲਾਜ ਕਰਵਾਇਆ। ਫਿਰ ਦੂਜੀ ਐਂਬੂਲੈਂਸ ਦੀ ਵਿਵਸਥਾ ਕਰ ਕੇ ਲਾਸ਼ ਨੂੰ ਬਿਹਾਰ ਤੋਂ ਮ੍ਰਿਤਕ ਦੇ ਪਿੰਡ ਭੇਜਿਆ ਗਿਆ ਅਤੇ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ।
* 17 ਨਵੰਬਰ ਨੂੰ ‘ਵਾਸ਼ਿਮ’ (ਮਹਾਰਾਸ਼ਟਰ) ’ਚ ‘ਮੰਗਲੂਪੀਰ’ ਵਿਚ ਇਕ ਰੋਗੀ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦੇ ਪਲਟ ਜਾਣ ਨਾਲ ਰੋਗੀ ਦੇ ਨਾਲ ਜਾ ਰਹੇ ਡਾਕਟਰ ਦੀ ਮੌਤ ਅਤੇ ਰੋਗੀ ਅਤੇ ਉਸ ਦੇ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ।
* 17 ਨਵੰਬਰ ਨੂੰ ਹੀ ‘ਖਗੜੀਆ’ (ਬਿਹਾਰ) ’ਚ ਇਕ ਦਿਲ ਦੇ ਰੋਗੀ ਨੂੰ ਘਰ ਛੱਡਣ ਜਾ ਰਹੀ ਐਂਬੂਲੈਂਸ ਦੇ ਪਲਟ ਜਾਣ ਨਾਲ ਰੋਗੀ ਦੇ ਨਾਲ ਜਾ ਰਹੇ ਉਸ ਦੇ ਦੋਵੇਂ ਬੇਟੇ ਜ਼ਖਮੀ ਹੋ ਗਏ।
* 18 ਨਵੰਬਰ ਨੂੰ ‘ਅਰਾਵਲੀ’ (ਗੁਜਰਾਤ) ਜ਼ਿਲੇ ਦੇ ‘ਮੋਡਾਸਾ’ ਕਸਬੇ ਦੇ ਨੇੜੇ ਇਕ ਐਂਬੂਲੈਂਸ ’ਚ ਅੱਗ ਲੱਗ ਜਾਣ ਨਾਲ ਇਲਾਜ ਲਈ ਅਹਿਮਦਾਬਾਦ ਲਿਜਾਏ ਜਾ ਰਹੇ ਸਿਰਫ ਇਕ ਦਿਨ ਉਮਰ ਦੇ ਬੀਮਾਰ ਨਵਜਨਮੇ ਬੱਚੇ, ਉਸ ਦੇ ਪਿਤਾ ‘ਜਿਗਨੇਸ਼’, ਡਾਕਟਰ ‘ਸ਼ਾਂਤੀਲਾਲ’ ਅਤੇ ਨਰਸ ‘ਭੂਰੀਬੇਨ’ ਦੀ ਮੌਤ ਹੋ ਗਈ ਅਤੇ ਐਂਬੂਲੈਂਸ ਚਾਲਕ ਸਮੇਤ 3 ਹੋਰ ਜ਼ਖਮੀ ਹੋ ਗਏ।
* ਅਤੇ ਹੁਣ 18 ਨਵੰਬਰ ਨੂੰ ਹੀ ਚਿਤੌੜਗੜ੍ਹ (ਰਾਜਸਥਾਨ) ਦੇ ‘ਤਲਾਵਦਾ’ ਪਿੰਡ ’ਚ ਇਕ ਤੇਜ਼ ਰਫਤਾਰ ਐਂਬੂਲੈਂਸ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਉਸ ’ਚ ਇਲਾਜ ਦੇ ਲਈ ‘ਉਦੇਪੁਰ’ ਲਿਜਾਈ ਜਾ ਰਹੀ ਇਕ ਮਹਿਲਾ ਦੀ ਮੌਤ ਹੋ ਗਈ।
ੁਉਕਤ ਹਾਦਸਿਅਾਂ ਦੇ ਮੱਦੇਨਜ਼ਰ ਐਂਬੂਲੈਂਸਾਂ ਵਲੋਂ ਸਾਰੇ ਸੁਰੱਖਿਆ ਮਾਪਦੰਡਾਂ ਦੀ ਸਖਤੀ ਨਾਲ ਜਾਂਚ ਤੋਂ ਬਾਅਦ ਉਨ੍ਹਾਂ ’ਚ ਮਰੀਜ਼ਾਂ ਨੂੰ ਲਿਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਵਾਲਿਅਾਂ ਅਤੇ ਨਾਜਾਇਜ਼ ਤੌਰ ’ਤੇ ਨਿੱਜੀ ਪੱਧਰ ’ਤੇ ਐਂਬੂਲੈਂਸਾਂ ਚਲਾਉਣ ਵਾਲਿਅਾਂ ’ਤੇ ਵੀ ਰੋਕ ਲਗਾਈ ਜਾਣੀ ਚਾਹੀਦੀ ਹੈ ਅਤੇ ਦੋਸ਼ੀ ਡਰਾਈਵਰਾਂ ਨੂੰ ਤੁਰੰਤ ਸਖਤ ਤੋਂ ਸਖਤ ਸਜ਼ਾ ਵੀ ਦੇਣ ਦੀ ਲੋੜ ਹੈ।
–ਵਿਜੇ ਕੁਮਾਰ
ਮੋਬਾਈਲ ਦੀ ਆਦਤ : ਸਮਾਂ ਹੈ ਡਿਜੀਟਲ ਸੰਤੁਲਨ ਦਾ
NEXT STORY