ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸ਼ਹਿਰ ਦੀ ਬਾਉਲੀ ਰਾਮ ਦਿਆਲ ਵਿਚ ਅੱਜ ਫਿਰ ਦੁਪਹਿਰ ਸਮੇਂ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਇਕ ਥਾਣੇਦਾਰ ਦੀ ਪਤਨੀ ਦੇ ਕੰਨ ਵਿਚੋਂ ਸੋਨੇ ਦੀ ਵਾਲੀ ਅਤੇ ਗਲੇ ਵਿਚ ਪਹਿਨੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਪੀੜਤ ਜਨਾਨੀ ਰਾਣੀ ਜਿਸ ਦੇ ਪਤੀ ਸੁਰਿੰਦਰ ਕੁਮਾਰ ਪੰਜਾਬ ਪੁਲਸ ਵਿਚ ਥਾਣੇਦਾਰ ਹਨ, ਨੇ ਦੱਸਿਆ ਕਿ ਮੋਟਰਸਾਈਕਲ ’ਤੇ 2 ਨਕਾਬਪੋਸ਼ ਨੌਜਵਾਨ ਆਏ, ਜਿਨ੍ਹਾਂ ਨੇ ਪੱਗਾਂ ਬੰਨ੍ਹੀਆਂ ਹੋਈਆਂ ਸਨ। ਉਹ ਉਸਨੂੰ ਰੋਕ ਕੇ ਪੁੱਛਣ ਲੱਗੇ ਕਿ ਗਲੀ ਅੱਗੇ ਖੁੱਲ੍ਹਦੀ ਹੈ ਜਾਂ ਬੰਦ ਹੈ। ਰਾਣੀ ਨੇ ਜਿਵੇਂ ਹੀ ਉਨ੍ਹਾਂ ਨੂੰ ਗਲੀ ਸਬੰਧੀ ਦੱਸਿਆ ਤਾਂ ਲੁਟੇਰਿਆਂ ਨੇ ਮੌਕਾ ਪਾ ਕੇ ਉਸਦੇ ਕੰਨ ਵਿਚੋਂ ਸੋਨੇ ਦੀ ਵਾਲੀ ਅਤੇ ਗਲ ਵਿਚੋਂ ਸੋਨੇ ਦੀ ਚੇਨ ਖੋਹ ਲਈ।
ਪੀੜਤਾ ਦੂਰ ਤੱਕ ਉਨ੍ਹਾਂ ਦੇ ਪਿੱਛੇ ਭੱਜਦੀ ਰਹੀ ਪਰ ਮੋਟਰਸਾਈਕਲ ਸਵਾਰ ਲੁਟੇਰੇ ਫਰਾਰ ਹੋ ਗਏ। ਲੁੱਟ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਸ ਵੱਲੋਂ ਸੀਸੀਟੀਵੀ ਕੈਮਰੇ ਵਿਚੋਂ ਫੁਟੇਜ ਲੈ ਕੇ ਲੁਟੇਰਿਆਂ ਨੂੰ ਫੜਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫਗਵਾੜਾ ’ਚ ਗਰਜੇ ਸੁਖਬੀਰ ਬਾਦਲ, ਕਿਹਾ -ਖਜ਼ਾਨਾ ਖਾਲ੍ਹੀ ਨਹੀਂ ਸਗੋਂ ਕਾਂਗਰਸੀਆਂ ਦੀ ਨੀਅਤ ਖ਼ਰਾਬ
NEXT STORY