ਜਲੰਧਰ (ਸ. ਹ.) : ਫੋਕਲ ਪੁਆਇੰਟ ਕੋਲ ਇਕ ਨੌਜਵਾਨ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ 3 ਲੁਟੇਰਿਆਂ ਵਿਚੋਂ ਇਕ ਨੂੰ ਲੋਕਾਂ ਨੇ ਕਾਬੂ ਕਰ ਲਿਆ। ਲੁਟੇਰੇ ਹਮੀਰਾ ਤੋਂ ਵਾਰਦਾਤਾਂ ਕਰਨ ਲਈ ਜਲੰਧਰ ਆਉਂਦੇ ਸਨ। ਲੋਕਾਂ ਨੇ ਲੁਟੇਰੇ ਨੂੰ ਰੇਲਿੰਗ ਨਾਲ ਬੰਨ੍ਹ ਕੇ ਉਸ ਦਾ ਜੰਮ ਕੇ ਕੁਟਾਪਾ ਚਾੜ੍ਹਿਆ ਅਤੇ ਪੁਲਸ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਬਾਈਕ ਸਵਾਰ 3 ਲੁਟੇਰਿਆਂ ਨੇ ਫੋਕਲ ਪੁਆਇੰਟ ਕੋਲ ਬਾਈਕ ’ਤੇ ਜਾ ਰਹੇ ਇਕੱਲੇ ਨੌਜਵਾਨ ਨੂੰ ਦੇਖ ਕੇ ਉਸ ਦੀ ਬਾਈਕ ਨੂੰ ਟੱਕਰ ਮਾਰ ਕੇ ਡੇਗ ਦਿੱਤਾ। ਇਸ ਦੌਰਾਨ ਨੌਜਵਾਨ ਜ਼ਖ਼ਮੀ ਹੋ ਗਿਆ, ਜਦਕਿ ਲੁਟੇਰਿਆਂ ਨੇ ਉਸ ਦੀ ਜੇਬ ਵਿਚੋਂ ਮੋਬਾਈਲ ਕੱਢਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਸ੍ਰੀ ਹੇਮਕੁੰਟ ਸਾਹਿਬ ਯਾਤਰਾ 'ਤੇ ਨਿਕਲੇ ਨੌਜਵਾਨ ਨਾਲ ਵਾਪਰੀ ਅਣਹੋਣੀ! ਮੰਜੀ ਸਾਹਿਬ ਨੇੜੇ ਹੋਈ ਦਰਦਨਾਕ ਮੌਤ
ਪੀੜਤ ਨੌਜਵਾਨ ਨੇ ਕੁਝ ਰਾਹਗੀਰ ਦੇਖੇ ਤਾਂ ਉਸ ਨੇ ਇਕ ਲੁਟੇਰੇ ਨੂੰ ਦਬੋਚ ਲਿਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਦੇਖ ਕੇ ਬਾਕੀ 2 ਲੁਟੇਰੇ ਫ਼ਰਾਰ ਹੋ ਗਏ, ਜਦਕਿ ਫੜੇ ਹੋਏ ਲੁਟੇਰੇ ਨੂੰ ਰੇਲਿੰਗ ਨਾਲ ਬੰਨ੍ਹ ਕੇ ਉਸ ਦੀ ਜੰਮ ਕੇ ਛਿੱਤਰ-ਪਰੇਡ ਕੀਤੀ ਗਈ। ਮੁਲਜ਼ਮ ਲੁਟੇਰੇ ਨੇ ਮੰਨਿਆ ਕਿ ਉਹ ਆਪਣੇ ਸਾਥੀਆਂ ਸਮੇਤ ਹਮੀਰਾ ਤੋਂ ਵਾਰਦਾਤਾਂ ਕਰਨ ਲਈ ਜਲੰਧਰ ਆਉਂਦਾ ਸੀ। ਲੋਕਾਂ ਨੇ ਦੋਸ਼ ਲਗਾਏ ਕਿ ਇਨ੍ਹਾਂ ਲੁਟੇਰਿਆਂ ਨੇ ਸਬਜ਼ੀ ਵਾਲੇ ਤੋਂ ਲੈ ਕੇ ਬੱਚਿਆਂ ਦੀ ਫੀਸ ਜਮ੍ਹਾ ਕਰਵਾਉਣ ਜਾ ਰਹੀ ਔਰਤ ਅਤੇ ਕਈ ਲੋਕਾਂ ਨਾਲ ਲੁੱਟ-ਖੋਹ ਕੀਤੀ ਹੈ। ਮੁਲਜ਼ਮ ਨੂੰ ਲੋਕਾਂ ਨੇ ਥਾਣਾ ਨੰਬਰ 8 ਦੀ ਪੁਲਸ ਹਵਾਲੇ ਕਰ ਦਿੱਤਾ। ਪੁਲਸ ਬਾਕੀ ਦੇ 2 ਲੁਟੇਰਿਆਂ ਦੀ ਭਾਲ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਦੇਰ ਰਾਤ ਜੰਮ ਕੇ ਹੋਈ ਗੁੰਡਾਗਰਦੀ, ਹਮਲਾਵਰਾਂ ਨੇ ਘਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
NEXT STORY