ਮੱਖੂ (ਵਾਹੀ) : ਬੁੱਧਵਾਰ ਬਾਅਦ ਦੁਪਿਹਰ ਮੱਖੂ ਦੇ ਮੇਨ ਬੱਸ ਸਟੈਂਡ 'ਤੇ ਭੀੜ-ਭਾੜ ਵਾਲੇ ਸਥਾਨ 'ਤੇ ਇੰਡੀਕਾ ਕਾਰ ਸਵਾਰਾਂ ਵੱਲੋਂ ਇਕ ਵਿਅਕਤੀ ਤੋਂ ਪਿਸਤੌਲ ਦੀ ਨੋਕ 'ਤੇ ਇਕ ਲੱਖ ਰੁਪਏ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੁੱਧਵਾਰ ਬਾਅਦ ਦੁਪਿਹਰ ਕੁਲਵੰਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਤਲਵੰਡੀ ਨਿਪਾਲਾਂ ਐੱਚ.ਡੀ.ਐੱਫ.ਸੀ ਬੈਂਕ ਮੱਖੂ ਤੋਂ ਕਰੀਬ ਦੋ ਲੱਖ ਰੁਪਏ ਕੱਢਵਾ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਪਰੰਤੂ ਜਦੋਂ ਕੁਲਵੰਤ ਸਿੰਘ ਮੱਖੂ ਦੇ ਮੇਨ ਬੱਸ ਅੱਡੇ ਕੋਲ ਪਹੁੰਚਿਆ ਤਾਂ ਇੰਡੀਕਾ ਕਾਰ ਵਿਚ ਸਵਾਰ ਲੁਟੇਰਿਆਂ ਨੇ ਪਿਸਤੌਲ ਅਤੇ ਦਾਤਰ ਵਿਖਾ ਕੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਹੱਥੋਂ ਪਾਈ ਹੋ ਪਏ ਅਤੇ ਇਸ ਹੱਥੋਪਾਈ ਦੌਰਾਨ ਲੁਟੇਰੇ ਇਕ ਲੱਖ ਰੁਪਏ ਖੋਹ ਕੇ ਲਿਜਾਣ ਵਿਚ ਸਫ਼ਲ ਹੋ ਗਏ ਜਦਕਿ ਇਕ ਲੱਖ ਰੁਪਏ ਉੱਥੇ ਡਿੱਗ ਪਏ, ਜੋ ਮਾਲਕ ਨੇ ਸੰਭਾਲ ਲਏ।
ਲੋਕ ਵੇਖਦੇ ਰਹੇ ਤਮਾਸ਼ਾ
ਇਥੇ ਇਹ ਵਰਨÎਣਯੋਗ ਅਤੇ ਚਿੰਤਾ ਦਾ ਵਿਸ਼ਾ ਹੈ ਕਿ ਲੁੱਟ ਦਾ ਸ਼ਿਕਾਰ ਹੋਇਆ ਕੁਲਵੰਤ ਸਿੰਘ ਕਾਫੀ ਦੇਰ ਤੱਕ ਲੁਟੇਰਿਆਂ ਨਾਲ ਗੁੱਥਮ-ਗੁੱਥੀ ਹੁੰਦਾ ਰਿਹਾ ਪਰ ਭਾਰੀ ਭੀੜ ਵਾਲਾ ਇਲਾਕਾ ਹੋਣ ਦੇ ਬਾਵਜੂਦ ਲੋਕ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੇ ਰਹੇ ਅਤੇ ਕੋਈ ਵੀ ਲੁਟੇਰੇਆਂ ਨੂੰ ਕਾਬੂ ਕਰਨ ਲਈ ਅੱਗੇ ਨਹੀਂ ਆਇਆ।
ਮੁਸ਼ਤੈਦੀ ਨਾਲ ਹੋ ਰਹੀ ਹੈ ਲੁਟੇਰੇਆਂ ਦੀ ਭਾਲ : ਥਾਣਾ ਮੁਖੀ
ਪੁਲਸ ਥਾਣਾ ਮੱਖੂ ਦੇ ਮੁੱਖੀ ਜਸਵਰਿੰਦਰ ਸਿੰਘ ਨੇ ਦੱਸਿਆ ਕੇ ਖੁਦ-ਲੁਟ ਦੀ ਘਟਨਾ ਪਤਾ ਲਗਦੇ ਹੀ ਉਹ ਘਟਨਾ ਸਥਾਨ 'ਤੇ ਪੰਹੁਚ ਗਏ ਸਨ ਅਤੇ ਇਲਾਕੇ ਦੀ ਘੇਰਾਬੰਦੀ ਕਰਵਾ ਕੇ ਨਾਕੇ ਲਗਵਾ ਦਿਤੇ ਗਏ ਹਨ ਅਤੇ ਲੁਟੇਰੇਆਂ ਦੀ ਮੁਸ਼ਤੈਦੀ ਨਾਲਭਾਲ ਕੀਤੀ ਜਾ ਰਹੀ ਹੈ।
ਸਰਕਾਰੀ ਹਸਪਤਾਲ ਦੇ ਫਰੀਜ਼ਰ 'ਚੋਂ ਨਿਕਲੀ ਗਲੀ-ਸੜੀ ਲਾਸ਼, ਸੀ.ਐਮ.ਓ ਨੇ ਬਣਾਈ ਜਾਂਚ ਕਮੇਟੀ
NEXT STORY