ਬਠਿੰਡਾ( ਅਬਲੂ )- ਅੱਜ ਬਠਿੰਡਾ ਦੇ ਭੀੜ-ਭੜੱਕੇ ਵਾਲੇ ਇਲਾਕੇ ’ਚ ਦੋ ਮੋਟਰਸਾਈਕਲਾਂ ਦੀ ਹੋਈ ਟੱਕਰ ’ਚ ਆਪਸ ਵਿਚ ਝਗੜੇ 6 ਨੌਜਵਾਨਾਂ ’ਚੋਂ ਦੋ ਲੜਕਿਆਂ ’ਤੇ ਲੁੱਟ-ਖੋਹ ਕਰਨ ਦਾ ਦੋਸ਼ ਲਾਇਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਗਰਮੁੱਖ ਸਿੰਘ ਨੇ ਦੱਸਿਆ ਕਿ ਦੁਪਿਹਰ ਅੰਗਰੇਜ਼ ਸਿੰਘ ਅਤੇ ਉਸ ਦਾ ਸਾਥੀ ਆਪਣੇ ਮੋਟਰਸਾਈਕਲ ’ਤੇ ਜਾ ਰਹੇ ਸਨ ਅਤੇ ਅੱਗੇ ਤੋਂ ਰਮਨਜੋਤ ਸਿੰਘ, ਜੈਪਾਲ ਸਿੰਘ, ਅਜੈਬ ਸਿੰਘ ਅਤੇ ਉਨ੍ਹਾਂ ਦੇ ਦੋ ਹੋਰ ਸਾਥੀ ਵੀ ਮੋਟਰਸਾਈਕਲ ’ਤੇ ਆ ਰਹੇ ਸਨ। ਅੰਗਰੇਜ਼ ਸਿੰੰਘ ਨੇ ਦੋਸ਼ ਲਾਇਆ ਕਿ ਦੂਸਰੇ ਲੜਕਿਆਂ ਨੇ ਜਾਣ-ਬੁੱਝ ਕੇ ਮੋਟਰਸਾਈਕਲ ਵਿਚ ਮਾਰਿਆ ਅਤੇ ਲੜਾਈ ਕੀਤੀ। ਲੜਾਈ-ਝਗੜੇ ਦੌਰਾਨ ਅੰਗਰੇਜ਼ ਸਿੰਘ ਦੀ ਚੇਨੀ ਅਤੇ ਕੜਾ ਜੋ ਚਾਂਦੀ ਦੇ ਸਨ, ਖੋਹ ਕੇ ਫਰਾਰ ਹੋ ਗਏ। ਅੰਗਰੇਜ਼ ਸਿੰਘ ਦੀ ਸ਼ਿਕਾਇਤ ’ਤੇ ਰਮਨਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਅਮਰਪੁਰਾ, ਜੈਪਾਲ ਸਿੰਘ ਪੁੱਤਰ ਅਜੈਬ ਸਿੰਘ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰ ਲਿਆ ਹੈ।
ਡਿਊਟੀ 'ਤੇ ਜਾ ਰਹੇ ਹੌਲਦਾਰ ਦੀ ਮੌਤ
NEXT STORY