ਅੰਮ੍ਰਿਤਸਰ (ਅਨਜਾਣ):ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਦੇ ਹੇਠਾਂ ਖਾਲਿਸਤਾਨ ਦੀ ਅਰਦਾਸ ਹੋਣ ਉਪਰੰਤ ਗ੍ਰੰਥੀ ਸਿੰਘ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਸ ਤੋਂ ਬਾਅਦ ਖੁਫੀਆ ਏਜੰਸੀਆਂ ਵਲੋਂ ਉਸ ਨੂੰ ਕਾਬੂ ਕਰਕੇ ਉਸ ਨੂੰ ਐੱਸ.ਐੱਚ.ਓ. ਗਲਿਆਰਾ ਦੇ ਹਵਾਲੇ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦੇ ਨਾਮ ਤੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ 'ਚ ਕਿਸੇ ਵਿਅਕਤੀ ਵੱਲੋਂ ਇਹ ਕਿਹਾ ਗਿਆ ਸੀ ਕਿ ਜੋ ਵੀ ਕੋਈ ਗ੍ਰੰਥੀ ਸਿੰਘ 23 ਅਗਸਤ ਐਤਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਖਾਲਿਸਤਾਨ ਤੇ ਰਿਫਰੈਂਡਮ 2020 ਦੀ ਅਰਦਾਸ ਕਰੇਗਾ ਉਸ ਨੂੰ ਪੰਜ ਹਜ਼ਾਰ ਡਾਲਰ ਭੇਟਾ ਵਜੋਂ ਦਿੱਤੇ ਜਾਣਗੇ। ਜਿਸ ਨੂੰ ਲੈ ਕੇ ਉਸੇ ਦਿਨ ਤੋਂ ਵੱਖ-ਵੱਖ ਖੁਫ਼ੀਆ ਏਜੰਸੀਆਂ ਚੌਕਸ ਹੋ ਗਈਆਂ ਸਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ, ਉਸਦੇ ਆਲੇ-ਦੁਆਲੇ ਤੇ ਖਾਸਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚਾਰੇ ਪਾਸੇ, ਉੱਪਰ ਤੇ ਹੇਠਾਂ ਭਾਈ ਗਿਣਤੀ 'ਚ ਏਜੰਸੀਆਂ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਟਾਫ਼ ਵਲੋਂ ਚੌਕਸੀ ਵਰਤੀ ਗਈ ਸੀ।
ਇਹ ਵੀ ਪੜ੍ਹੋ: ਮੋਗਾ 'ਚ ਅੱਜ ਫਿਰ ਲਹਿਰਾਇਆ ਗਿਆ ਖਾਲਿਸਤਾਨੀ ਝੰਡਾ
ਦੱਸ ਏਈਏ ਕਿ ਇਸ ਸਬੰਧੀ ਉਸੇ ਦਿਨ ਤੋਂ ਜਗਬਾਣੀ/ਪੰਜਾਬ ਕੇਸਰੀ ਵੱਲੋਂ ਰੋਜ਼ ਦੀ ਰਿਪੋਰਟ ਮੁਤਾਬਕ ਖ਼ਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ। ਬਹੁਤ ਹੀ ਕਰੀਬੀ ਸੂਤਰਾਂ ਦੇ ਹਵਾਲੇ ਨਾਲ ਇਸੇ ਕੜੀ ਤਹਿਤ ਸਵੇਰੇ ਕੋਈ ਪੰਜ ਸਾਢੇ ਪੰਜ ਵਜੇ ਨਾਲ ਇਕ ਵਿਅਕਤੀ ਜਿਸਦਾ ਨਾਮ ਗੁਰਮੀਤ ਸਿੰਘ ਪੁੱਤਰ ਲੱਛਮਣ ਸਿੰਘ ਕੌਮ ਜੱਟ ਵਾਸੀ ਪਿੰਡ ਰਾਮ ਸਿੰਘ ਵਾਲਾ ਥਾਣਾ ਸਦਰ, ਤਰਨਤਾਰਨ ਜੋ ਕਿ ਕਪੂਰਥਲਾ ਦੇ ਪੱਡਾ ਪਿੰਡ ਦੇ ਕਿਸੇ ਪ੍ਰਾਈਵੇਟ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਡਿਊਟੀ ਨਿਭਾਉਂਦਾ ਸੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਪਣਾ ਮੋਬਾਇਲ ਹੱਥ 'ਚ ਫੜ੍ਹ ਕੇ ਪਹਿਲਾਂ ਖਾਲਿਸਤਾਨ ਦੀ ਅਰਦਾਸ ਕੀਤੀ ਤੇ ਫ਼ਿਰ ਖਾਲਿਸਤਾਨ ਜ਼ਿੰਦਾਬਾਦ ਦੇ ਹੌਲੀ-ਹੌਲੀ ਨਾਅਰੇ ਲਗਾਏ, ਜਿਸ ਦੀ ਵੀਡੀਓ ਯੂ-ਟਿਯੂਬ ਤੇ ਵਾਇਰਲ ਹੋ ਰਹੀ ਹੈ ਤੇ ਉਸ 'ਚ ਵਿਅਕਤੀ ਦੀ ਸਿਰਫ਼ ਆਵਾਜ਼ ਹੀ ਸੁਣਾਈ ਦਿੰਦੀ ਹੈ ਤੇ ਨਾਲ ਦੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵੀਡੀਓ ਬਣ ਰਹੀ ਹੈ।
ਇਹ ਵੀ ਪੜ੍ਹੋ: ਹੈਵਾਨੀਅਤ ਦੀਆਂ ਹੱਦਾਂ ਪਾਰ: ਭੈਣ ਦਾ ਬੱਚਾ ਸੰਭਾਲਣ ਆਈ ਸਾਲੀ ਨੂੰ ਜੀਜੇ ਨੇ ਬਣਾਇਆ ਹਵਸ ਦਾ ਸ਼ਿਕਾਰ
ਇਸ ਸਬੰਧੀ ਜਦ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਥਾਣਾ ਗਲਿਆਰਾ ਦੇ ਐੱਸ ਐੱਚ.ਓ. ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ ਪਰ ਸੂਤਰਾਂ ਦੇ ਹਵਾਲੇ ਨਾਲ ਕਿਸੇ ਨੇ ਕਿਹਾ ਕਿ ਇਸ ਨੂੰ ਸੀ.ਏ. ਸਟਾਫ਼ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਕਿਸੇ ਨੇ ਕਿਹਾ ਕਿ ਡੀ.ਸੀ.ਪੀ. ਸਾਹਿਬ ਦੇ ਪੇਸ਼ ਕਰ ਦਿੱਤਾ ਗਿਆ ਹੈ। ਪਰ ਜਦ ਇਸ ਸਬੰਧੀ ਡੀ.ਸੀ.ਪੀ. ਲਾਅ ਐਂਡ ਆਰਡਰ ਜਗਮੋਹਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਨੋਟਿਸ 'ਚ ਹਾਲੇ ਕੁਝ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਗੁਰਮੀਤ ਸਿੰਘ ਨੇ ਇਹ ਮੰਨਿਆ ਹੈ ਕਿ ਇਹ ਕੰਮ ਉਸ ਨੇ ਪੈਸੇ ਦੀ ਖ਼ਾਤਰ ਕੀਤਾ ਹੈ। ਭਾਵੇਂ ਪੁਲਸ ਪ੍ਰਸ਼ਾਸਨ ਵਲੋਂ ਇਸ ਦੀ ਭਿਣਕ ਬਾਹਰ ਕੱਢਣ ਤੋਂ ਹਿਚਕਚਾਹਟ ਕੀਤੀ ਜਾ ਰਹੀ ਹੈ ਪਰ ਯੂ ਟਿਊਬ 'ਤੇ ਪਾਈ ਗਈ ਵੀਡੀਓ ਜੋ ਸਿੱਖਸ ਫਾਰ ਜਸਟਿਸ ਦੇ ਚੈਨਲ ਦੇ ਚਲਾਈ ਜਾ ਰਹੀ ਹੈ ਸ਼ੱਕ ਨੂੰ ਯਕੀਨ ਵਿੱਚ ਬਦਲਣ ਵੱਲ ਜਾ ਰਹੀ ਹੈ।
ਇਹ ਵੀ ਪੜ੍ਹੋ: ਸ਼ਰਮਨਾਕ : ਪਤੀ ਨਾਲ ਸਮਝੌਤਾ ਕਰਾਉਣ ਬਹਾਨੇ ਵਿਆਹੁਤਾ ਨਾਲ 5 ਵਿਅਕਤੀਆਂ ਨੇ ਕੀਤਾ ਜਬਰ-ਜ਼ਿਨਾਹ
ਟਾਂਡਾ ਦੇ ਦੋ ਪਿੰਡਾਂ 'ਚੋਂ ਬੈਂਕ ਕਾਮੇ ਸਮੇਤ ਕੋਰੋਨਾ ਦੇ 3 ਹੋਰ ਮਰੀਜ਼ ਮਿਲੇ
NEXT STORY