ਬਠਿੰਡਾ (ਬਲਵਿੰਦਰ)¸ ਅੱਜ ਇਥੇ ਡਬਵਾਲੀ ਰੋਡ 'ਤੇ ਕਿਸਾਨਾਂ ਦੇ ਨਾਕੇ 'ਤੇ ਢਾਈ ਲੱਖ ਰੁਪਏ ਦੇ ਫਲ ਲੁੱਟੇ ਜਾਣ ਦਾ ਦੋਸ਼ ਲੱਗ ਰਿਹਾ ਹੈ ਜਦ ਕਿ ਬਠਿੰਡਾ ਪੁਲਸ ਦਾ ਕਹਿਣਾ ਹੈ ਕਿ ਘਟਨਾ ਸਥਾਨ ਸਾਡੇ ਥਾਣੇ ਦੇ ਅਧੀਨ ਨਹੀਂ ਪੈਂਦਾ। ਛੋਟਾ ਹਾਥੀ ਟੈਂਪੂ ਦੇ ਚਾਲਕ ਬੱਗਾ, ਸੋਨੂ ਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਬਠਿੰਡਾ ਤੋਂ ਫਲਾਂ ਦੀਆਂ ਗੱਡੀਆਂ ਭਰ ਕੇ ਤਲਵੰਡੀ ਸਾਬੋ ਆ ਰਹੇ ਸੀ। ਮਾਨਸਾ ਰੋਡ 'ਤੇ ਕਿਸਾਨ ਜਥੇਬੰਦੀਆਂ ਦਾ ਨਾਕਾ ਹੋਣ ਦੀ ਖਬਰ ਸੁਣ ਕੇ ਇਹ ਡਬਵਾਲੀ ਰੋਡ ਤੋਂ ਕੱਚੇ ਰਸਤੇ ਰਾਹੀਂ ਚਲੇ ਗਏ। ਅੱਗੇ ਪਿੰਡ ਊਧਮ ਸਿੰਘ ਨੇੜੇ ਉਨ੍ਹਾਂ ਨੂੰ ਦੋ ਦਰਜਨ ਕਿਸਾਨਾਂ ਨੇ ਰੋਕ ਲਿਆ। ਕੁਝ ਫਲ ਉਥੇ ਹੀ ਢੇਰੀ ਕਰਵਾ ਲਏ ਗਏ ਫਿਰ ਉਹ ਉਨ੍ਹਾਂ ਡਬਵਾਲੀ ਰੋਡ ਨਾਕੇ 'ਤੇ ਲੈ ਗਏ। ਫਿਰ ਉਥੇ ਵੀ ਕੁਝ ਫਲ ਉਤਾਰ ਲਏ ਗਏ। ਜਦ ਕਿ ਅੰਤ 'ਚ ਉਨ੍ਹਾਂ ਦੀਆਂ ਗੱਡੀਆਂ ਸਾਹਨੇਵਾਲਾ ਦੇ ਗੁਰਦੁਆਰਾ ਸਾਹਿਬ ਵਿਚ ਲਿਜਾਈਆਂ ਗਈਆਂ ਤੇ ਉਥੇ ਸਾਰੇ ਫਲ ਉਤਾਰ ਲਏ ਗਏ ਤੇ ਲੋਕਾਂ 'ਚ ਵੰਡ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਲਗਾਤਾਰ ਕਿਸਾਨਾਂ ਦੀਆਂ ਮਿੰਨਤਾਂ ਕੀਤੀਆਂ ਕਿ ਉਨ੍ਹਾਂ ਨੂੰ ਵਾਪਸ ਜਾਣ ਦਿੱਤੇ ਜਾਵੇ ਪਰ ਕਿਸਾਨ ਨਹੀਂ ਮੰਨੇ। ਸਾਡੇ ਫਲ ਲੁੱਟ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਰੀਬ ਢਾਈ ਲੱਖ ਦਾ ਨੁਕਸਾਨ ਹੋਇਆ ਹੈ ਕਿਉਂਕਿ ਹਰ ਗੱਡੀ 'ਚ 70 ਹਜ਼ਾਰ ਤੋਂ 1 ਲੱਖ ਦਾ ਸਾਮਾਨ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਸਦਰ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਹੈ। ਥਾਣਾ ਸਦਰ ਦੇ ਮੁਖੀ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਘਟਨਾ ਸਥਾਨ ਉਨ੍ਹਾਂ ਦੇ ਅਧੀਨ ਨਹੀਂ ਆਉਂਦਾ। ਇਸ ਲਈ ਉਹ ਕੁਝ ਨਹੀਂ ਕਰ ਸਕਦੇ। ਗੱਡੀਆਂ ਥਾਣਾ ਸਦਰ ਖੇਤਰ ਵਿਚ ਰੋਕੀਆਂ ਗਈਆਂ ਅਤੇ ਫਿਰ ਘਟਨਾ ਸਥਾਨ ਥਾਣਾ ਸੰਗਤ ਮੰਡੀ ਦਾ ਕਿਵੇਂ ਹੋ ਸਕਦਾ ਹੈ, ਬਾਰੇ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।
WWDC 2018: ਐਪਲ ਵਾਚ ਲਈ OS5 ਦੀ ਸ਼ੁਰੂਆਤ ਨਾਲ ਪਹਿਲਾਂ ਤੋਂ ਜ਼ਿਆਦਾ ਸਮਾਰਟ ਹੋਈ ਵਾਚ
NEXT STORY