ਜ਼ੀਰਾ,(ਗੁਰਮੇਲ ਸੇਖਵਾਂ): ਜ਼ੀਰਾ ਪੁਲਸ ਵਲੋ ਫੜੇ ਗਏ ਚੋਰ ਗਿਰੋਹ ਜਿਨ੍ਹਾਂ ਦੀ ਗਿਣਤੀ ਪੰਜ ਤੋ ਵੱਧ ਕੇ ਗਿਆਰਾਂ ਦੱਸੀ ਜਾ ਰਹੀ ਹੈ, 'ਚੋਂ ਰਹਿੰਦੇ 6 ਵਿਅਕਤੀਆਂ ਨੂੰ ਜਲਦ ਪੁਲਸ ਫੜ ਲਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਜ਼ੀਰਾ ਦੇ ਡੀ. ਐਸ. ਪੀ. ਰਾਜਵਿੰਦਰ ਸਿੰਘ ਰੰਧਾਵਾ, ਐਸ. ਐਚ. ਓ. ਜਸਵਿੰਦਰ ਸਿੰਘ ਸਦਰ ਜ਼ੀਰਾ, ਜਤਿੰਦਰ ਸਿੰਘ ਮਲਾਂਵਾਲਾ, ਗੁਰਮੇਲ ਸਿੰਘ ਐਚ. ਐਚ. ਓ. ਸਿਟੀ, ਸਤਪਾਲ ਸਿੰਘ ਏ. ਐਸ. ਆਈ, ਏ. ਐਸ. ਆਈ. ਵਣ ਸਿੰਘ, ਕੁਲਵੰਤ ਸਿੰਘ, ਸਤਨਾਮ ਸਿੰਘ, ਗੁਰਸਾਹਿਬ ਸਿੰਘ, ਗੁਰਵਿੰਦਰ ਸਿੰਘ, ਸੁਖਦੀਪ ਸਿੰਘ, ਕਮਲਜੀਪ ਸਿੰਘ ਤੇ ਰੀਡਰ ਡੀ. ਐਸ. ਪੀ. ਸੁਰਜੀਤ ਸਿੰਘ ਤੋਂ ਇਲਾਵਾ ਭਾਰੀ ਪੁਲਸ ਜਵਾਨ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਰਾਜਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਬੀਤੇ ਦਿਨੀ ਦਸ਼ਮੇਸ਼ ਐਗਰੋ ਇੰਡਸਟਰੀ (ਸ਼ੈਲਰ) ਸ਼ੇਖਵਾਂ ਤੋ ਜੋ ਸਮਾਨ ਚੋਰੀ ਹੋਇਆ ਸੀ, ਜਿਸ ਦੀ ਬਰਾਮਦੀ 'ਚੋ ਕਾਰ, ਸਕੂਟਰ ਤੇ ਹੋਰ ਸਮਾਨ ਬਾਕੀ ਰਹਿੰਦਾ ਹੈ। ਉਹ ਭਗੋੜੇ 6 ਵਿਅਕਤੀ ਜਿਨਾ ਦਾ ਸਰਗਣਾ ਮੁੱਖ ਦੋਸ਼ੀ ਮੰਗਲ ਸਿੰਘ ਉਰਫ਼ ਕਾਕਾ ਪੁੱਤਰ ਪ੍ਰਕਾਸ਼ ਸਿੰਘ ਵਾਸੀ ਕੁੱਲਾ ਤਰਨਤਾਰਨ ਹੈ ਜੋ ਪੰਜਾਬ ਦੇ ਛੇ ਜਿਲਿਆਂ ਜਿਨ੍ਹਾਂ 'ਚ ਮੋਗਾ, ਫਰੀਦਕੋਟ, ਫ਼ਿਰੋਜ਼ਪੁਰ, ਜਲੰਧਰ, ਜਗਰਾਓ, ਤਰਨਤਾਰਨ 'ਚ ਪਹਿਲਾਂ ਵੀ ਮੁਕੱਦਮੇ ਦਰਜ਼ ਹਨ। ਇਹ ਬਹੁਤ ਵੱਡਾ ਗਿਰੋਹ ਹੈ ਜਿਨਾਂ ਵਲੋਂ ਵੱਡੀ ਮਾਤਰਾ 'ਚ ਕਣਕ ਚੋਰੀ ਕਰਨਾ ਤੇ ਹੋਰ ਲੁੱਟਾਂ-ਖੋਹਾਂ ਨੂੰ ਅੰਜਾਮ ਦਿੰਦੇ ਸਨ, ਜੋ ਕਿ ਚੋਰੀ ਦੀ ਕਣਕ ਨੂੰ ਵੇਚ ਕੇ ਹੋਰ ਮਾਰੂ ਹਥਿਆਰ ਲਏ ਜਾਣ ਦੀ ਤਾਂਕ 'ਚ ਸਨ। ਇਨ੍ਹਾਂ ਵਲੋਂ ਬਹੁਤ ਵੱਡੀਆ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪੁਲਸ ਦੇ ਨੇ ਉਕਤ 5 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅਜਿਹੇ ਗਿਰੋਹ ਨੂੰ ਕਾਬੂ ਕਰਨ 'ਚ ਜਿਥੇ ਉਨ੍ਹਾਂ ਜ਼ੀਰਾ ਪੁਲਸ ਦੇ ਜਵਾਨ ਅਫ਼ਸਰਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ, ਉਥੇ ਹੀ ਉਨ੍ਹਾ ਜਿਲਾ ਫ਼ਿਰੋਜ਼ਪੁਰ ਦੇ ਐਸ. ਐਸ. ਪੀ. ਵਿਵੇਕਸ਼ੀਲ ਸੋਨੀ ਵਲੋਂ ਗਲਤ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਦੀ ਗੱਲ ਆਖ਼ੀ। ਇਸ ਤੋਂ ਪਹਿਲਾ ਫੜੇ ਗਏ ਗਿਰੋਹ ਦੇ ਪੰਜ ਮੈਬਰ ਜੋ ਪੁਲਸ ਰਿਮਾਂਡ 'ਤੇ ਸਨ, ਜਿਨਾਂ ਦੇ ਰਿਮਾਂਡ 'ਚ ਜ਼ੀਰਾ ਅਦਾਲਤਾਂ ਵਲੋਂ ਇਕ ਦਿਨ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਪੁਲਸ ਭਗੋੜੇ ਛੇ ਵਿਅਕਤੀਆਂ ਤੇ ਸਮਾਨ ਤੋਂ ਇਲਾਵਾ ਰਹਿੰਦੇ ਸਮਾਨ ਨੂੰ ਕਿੰਨੇ ਸਮੇ 'ਚ ਲੈ ਕੇ ਆਉਂਦੀ ਹੈ। ਜ਼ਿਕਰਯੋਗ ਹੈ ਕਿ ਪੁਲਸ ਵਲੋਂ ਪਿਛਲੇ ਦਿਨੀਂ ਇਕ ਟਰੈਕਟਰ, ਦੋ ਟਰੱਕ, ਦੋ ਮੋਟਰਸਾਇਕਲ ਤੇ ਮਾਰੂ ਹਥਿਆਰ ਉਕਤ ਗਿਰੋਹ ਤੋਂ ਬਰਾਮਦ ਕੀਤੇ ਗਏ ਹਨ ਤੇ ਬਾਕੀ ਕਿਨ੍ਹਾਂ ਸਮਾਨ ਚੋਰੀ ਹੋਇਆ ਹੈ, ਦੀ ਜਲਦ ਰਿਪੋਰਟ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਭਾਈ ਲੌਗੋਵਾਲ ਨੇ ਕੈਪਟਨ ਨੂੰ ਚਿੱਠੀ ਲਿਖ ਕੇ ਪ੍ਰਗਟਾਈ ਇਹ ਇੱਛਾ
NEXT STORY