ਜਲੰਧਰ, (ਜ. ਬ.)- ਥਾਣਾ-5 ਦੀ ਪੁਲਸ ਨੇ ਰਾਤ ਵੇਲੇ ਪ੍ਰਵਾਸੀਆਂ ਨੂੰ ਲੁੱਟਣ ਵਾਲੇ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਕੋਲੋਂ 3 ਮੋਬਾਇਲ ਬਰਾਮਦ ਕੀਤੇ ਹਨ। ਐੱਸ. ਐੱਚ. ਓ. ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਸੂਚਨਾ ਦੇ ਆਧਾਰ 'ਤੇ ਬਸਤੀ ਦਾਨਿਸ਼ਮੰਦਾਂ ਦੇ ਲਸੂੜੀ ਮੁਹੱਲਾ ਵਾਸੀ ਕਰਨ ਕੁਮਾਰ ਪੁੱਤਰ ਜਨਕ ਰਾਜ ਜੋ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ 120 ਫੁੱਟੀ ਰੋਡ 'ਤੇ ਘੁੰਮ ਰਿਹਾ ਸੀ, ਨੂੰ ਕਾਬੂ ਕਰ ਕੇ ਤਲਾਸ਼ੀ ਦੌਰਾਨ ਉਸ ਕੋਲੋਂ 3 ਮੋਬਾਇਲ ਬਰਾਮਦ ਕੀਤੇ ਹਨ। ਜਾਂਚ ਵਿਚ ਪਤਾ ਲੱਗਾ ਕਿ ਬਸਤੀ ਦਾਨਿਸ਼ਮੰਦਾਂ ਵਾਸੀ ਕਰਨ ਕੁਮਾਰ ਆਪਣੇ ਦੋਸਤ ਸ਼ੁਕਲਾ ਨਾਲ ਮਿਲ ਕੇ ਪ੍ਰਵਾਸੀਆਂ ਕੋਲੋਂ ਰਾਤ ਵੇਲੇ ਮੋਬਾਇਲ ਖੋਹ ਕੇ ਵੇਚਦਾ ਸੀ। ਮੁਲਜ਼ਮ ਖਿਲਾਫ ਪਹਿਲਾਂ ਵੀ ਚੋਰੀ, ਲੁੱਟ-ਖੋਹ ਤੇ ਕੁੱਟਮਾਰ ਦੇ ਕੇਸ ਦਰਜ ਹਨ ਤੇ ਉਹ ਜੇਲ ਵਿਚੋਂ ਬਾਹਰ ਆਇਆ ਹੈ। ਦੂਜੇ ਪਾਸੇ ਪੁਲਸ ਦੂਜੇ ਮੁਲਜ਼ਮ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਚੋਰੀ ਦੇ ਮੋਟਰਸਾਈਕਲਾਂ ਸਣੇ 2 ਕਾਬੂ
NEXT STORY