ਰੋਪੜ (ਤ੍ਰਿਪਾਠੀ) - ਆਸ ਸੋਸ਼ਲ ਵੈਲਫੇਅਰ ਸੋਸਾਇਟੀ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੂਰ ਛੋਕਰਾਂ, ਰੇਸ਼ਮ ਸਿੰਘ ਸ੍ਰੀ ਅਨੰਦਪੁਰ ਸਾਹਿਬ ਜਨਰਲ ਸਕੱਤਰ, ਲਹਿੰਬਰ ਸਿੰਘ ਜਲਵਾਹਾ ਖਜ਼ਾਨਚੀ ਨੇ ਕਿਹਾ ਕਿ ਸਵੱਛ ਪੰਜਾਬ ਅਭਿਆਨ ਤਹਿਤ ਆਸ ਸੋਸ਼ਲ ਵੈਲਫੇਅਰ ਸੋਸਾਇਟੀ ਪੰਜਾਬ ਵਲੋਂ ਸਫਾਈ ਮੁਹਿੰਮ ਚਲਾਈ ਗਈ ਜਿਸ ਅਧੀਨ ਵਿਕਾਸ ਨਗਰ ਵਿਖੇ ਗਲੀਆਂ ਦੀ ਸਫ਼ਾਈ ਅਤੇ ਬੱਚਿਆਂ ਦੇ ਖੇਡਣ ਲਈ ਪਲਾਟਾਂ ਦੀ ਸਫ਼ਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਵੀ ਯੂਰਪੀਅਨ ਦੇਸ਼ਾਂ ਦੀ ਤਰਜ ’ਤੇ ਸਫ਼ਾਈ ਰੱਖੀਏ ਤਾਂ ਗੰਧਲੇ ਹੋਏ ਵਾਤਾਵਰਣ ਨੂੰ ਬਚਾਉਣ ’ਚ ਆਪਣਾ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਖ਼ਾਲੀ ਪਏ ਪਲਾਟਾਂ ’ਚ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਕੂਡ਼ਾ ਕਰਕਟ ਸੁੱਟਣ ਦੀ ਬਜਾਏ ਨਗਰ ਕੌਂਸਲ ਵਲੋਂ ਥਾਂ-ਥਾਂ ਰੱਖੇ ਕੂਡ਼ਾਦਾਨ ’ਚ ਪਾ ਕੇ ਸਫ਼ਾਈ ਮੁਹਿੰਮ ’ਚ ਆਪਣਾ ਬਣਦਾ ਯੋਗਦਾਨ ਪਾਓ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿਟਾ.ਪ੍ਰਿੰ. ਅਸ਼ੋਕ ਕੁਮਾਰ, ਅਮਰਜੀਤ ਸਿੰਘ, ਲਖਵੀਰ ਸਿੰਘ, ਸੁਖਜਿੰਦਰ ਸਿੰਘ, ਕਮਲ ਸਿੰਘ, ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ,ਦਲਜਿੰਦਰ ਸਿੰਘ , ਤਿਰਲੋਚਨ ਸਿੰਘ,ਸੁਰਜੀਤ ਸਿੰਘ ਆਦਿ ਹਾਜ਼ਰ ਸਨ।
ਵਾਹਨ ਚਾਲਕਾਂ ਦੀਆਂ ਅੱਖਾਂ ਦੀ ਕੀਤੀ ਜਾਂਚ
NEXT STORY