ਰੋਪੜ (ਤ੍ਰਿਪਾਠੀ) - ਭੋਲੇ ਸ਼ੰਕਰ ਕਲੱਬ ਐੱਮ.ਸੀ. ਰੋਡ ਨਵਾਂਸ਼ਹਿਰ ਵਲੋਂ 14ਵਾਂ ਮਹਾਸ਼ਿਵਰਾਤਰੀ ਮਹਾਉਤਸਵ 2 ਤੋਂ 4 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ’ਚ ਕਮੇਟੀ ਬਜ਼ਾਰ ’ਚ ਇਕ ਬੈਠਕ ਦੇਰ ਰਾਤ ਨੂੰ ਕਲੱਬ ਮੈਂਬਰ ਸ਼ੇਖਰ ਭੰਡਾਰੀ ਤੇ ਰਮਨ ਬਾਲੀ ਦੇਖ-ਰੇਖ ’ਚ ਹੋਈ। ਪੋਸਟਰ ਜਾਰੀ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਕਿ 2 ਮਾਰਚ ਨੂੰ ਉਨ੍ਹਾਂ ਦਾ ਕਲੱਬ ਦਾਣਾ ਮੰਡੀ ਤੋਂ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਨਾਲ ਚੱਲੇਗਾ। ਇਸ ਦੇ ਅਗਲੇ ਦਿਨ 3 ਮਾਰਚ ਨੂੰ ਕਮੇਟੀ ਘਰ ਚੌਂਕ ਤੋਂ ਭੋਲੇ ਦੀ ਜਾਗੋ ਸ਼ਾਮ 3 ਵਜੇ ਕੱਢੀ ਜਾਵੇਗੀ। 4 ਮਾਰਚ ਨੂੰ ਸਵੇਰੇ 9 ਤੋਂ 12 ਵਜੇ ਤੱਕ ਚੌਥਾ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾਵੇਗਾ। ਇਸ ਤੋਂ ਬਾਅਦ ਦੁਪਹਿਰ ਨੂੰ ਭੋਲੇ ਦੀ ਇੱਛਾ ਤੱਕ ਵੱਖ-ਵੱਖ ਲੰਗਰਾਂ ਦੇ ਭੰਡਾਰੇ ਲਾਏ ਜਾਣਗੇ। ਸ਼ਾਮ 4 ਵਜੇ ਸ਼ਿਵ ਵਿਆਹ ਪ੍ਰੋਗਰਾਮ ਹੋਵੇਗਾ, ਜਿਸ ’ਚ ਸੰਜੂ ਜੰਗਮ ਹਰਿਆਣਾ ਵਾਲੇ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਸਬੰਧ ’ਚ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮੌਕੇ ਅਨਿਲ ਬਾਲੀ, ਕਮਲ ਭੰਡਾਰੀ, ਮਨਜੀਤ ਰਾਜ, ਦੀਪਕ ਲੱਕੀ, ਮਨੀਸ਼ ਸਾਦਡ਼ਾ, ਅਕਸ਼ਿਤ, ਹੈਪੀ, ਇਸ਼ਾਂਤ, ਭਵਿਸ਼, ਸਾਹਿਲ, ਨਰੇਸ਼, ਸੰਜੂ, ਵਰੂਣ ਛਿੱਬਾ, ਬਿੱਲਾ, ਜਸਵੰਤ ਪਾਂਡੇ, ਵਿਨੋਦ ਅਰੋਡ਼ਾ, ਕਰੂਣ, ਮਨੂ ਚੋਪਡ਼ਾ, ਚਰਨਜੀਤ, ਕੁਲਦੀਪਕ, ਨੋਨੂ, ਕਰਨ ਭਾਰਦਵਾਜ ਆਦਿ ਹਾਜ਼ਰ ਸਨ।
ਪੈਨਸ਼ਨਰਜ਼ 13 ਨੂੰ ਮੋਹਾਲੀ ’ਚ ਰੈਲੀ ਕਰ ਕੇ ਸਰਕਾਰ ਨੂੰ ਯਾਦ ਕਰਵਾਉਣਗੇ ਚੋਣ ਵਾਅਦੇ
NEXT STORY