ਚੰਡੀਗੜ੍ਹ (ਸ਼ੀਨਾ) : ਨਿਗਮ ਦੇ ਵਿੱਤੀ ਸੰਕਟ ਦੇ ਚੱਲਦਿਆਂ ਇਸ ਵਾਰ 21 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਰੋਜ਼ ਫੇਸਟੀਵਲ ’ਚ ਕੁੱਝ ਨਵਾਂ ਨਹੀਂ ਨਜ਼ਰ ਆਵੇਗਾ। ਹਰ ਸਾਲ ਕੁੱਝ ਨਵੀਆਂ ਗਤਿਵਿਧਿਆਂ ਨਿਗਮ ਵੱਲੋਂ ਕਰਵਾਈਆਂ ਜਾਂਦੀਆਂ ਸਨ। 2017 ਤੋਂ 2019 ਦੌਰਾਨ ਚਾਪਰ ਰਾਈਡ ਕਰਵਾਈ ਗਈ ਅਤੇ ਕਰੋਨਾ ਕਾਲ ਤੋਂ ਬਾਅਦ 2022 ’ਚ ਵੀ ਰਾਈਡ ਦਾ ਲੋਕਾਂ ਨੇ ਆਨੰਦ ਮਾਣਿਆ ਪਰ ਇਸ ਵਾਰ ਸਿਰਫ਼ ਕਲਾਕਾਰਾਂ ਵੱਲੋਂ ਪੇਸ਼ਕਾਰੀ ਦਿੱਤੀ ਜਾਵੇਗੀ। ਨਿਗਮ ਮੁਤਾਬਕ ਰੋਜ਼ ਫੈਸਟੀਵਲ ’ਚ ਕੁੱਝ ਨਵਾਂ ਨਹੀਂ ਹੈ। ਨਿਗਮ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਰਿਹਾ ਹੈ। ਪਹਿਲਾਂ ਨਿਗਮ ਨੇ ਸਮਾਗਮ ਨੂੰ ਨਿੱਜੀ ਏਜੰਸੀਆਂ ਰਾਹੀਂ ਕਰਵਾਉਣ ਦੀ ਯੋਜਨਾ ਬਣਾਈ ਸੀ ਪਰ ਕਿਸੇ ਵੀ ਏਜੰਸੀ ਨੇ ਦਿਲਚਸਪੀ ਨਹੀਂ ਦਿਖਾਈ।

ਨਿਗਮ ਅਫ਼ਸਰਾਂ ਮੁਤਾਬਕ ਹਾਊਸ ਮੀਟਿੰਗ ’ਚ ਨਿਗਮ ਨੇ 1 ਕਰੋੜ 11 ਲੱਖ ਰੁਪਏ ’ਚ ਰੋਜ਼ ਫੈਸਟੀਵਲ ਕਰਵਾਉਣ ਦਾ ਮਤਾ ਲਿਆਂਦਾ ਸੀ। ਕੌਂਸਲਰਾਂ ਨੇ ਸਵਾਲ ਚੁੱਕਿਆ ਸੀ ਕਿ ਵਿੱਤੀ ਸੰਕਟ ਵਿਚਕਾਰ ਇੰਨਾ ਖ਼ਰਚ ਠੀਕ ਨਹੀਂ। ਫੈਸਟੀਵਲ ’ਚ ਪਹਿਲੀ ਵਾਰ ਫੂਡ ਸਟਾਲ ਲਾਉਣ ਲਈ 16.50 ਲੱਖ ’ਚ ਜਗ੍ਹਾ ਦਿੱਤੀ ਗਈ ਹੈ ਤੇ ਲੇਅਰ ਵੈਲੀ ’ਚ ਝੂਲਿਆਂ ਲਈ ਸਵਾ ਚਾਰ ਲੱਖ ’ਚ ਜਗ੍ਹਾ ਦਿਤੀ ਗਈ ਹੈ। ਇਸ ਵਾਰ ਚੰਡੀਗੜ੍ਹ ਨੋਰਥ ਜ਼ੋਨ ਕਲਚਰ ਸੈਂਟਰ ਦੇ ਕਲਾਕਾਰ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਤੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਵੱਲੋਂ ਕਲਾਕਾਰਾਂ ਦੀ ਪੇਸ਼ਕਾਰੀ ਹੋਵੇਗੀ।

ਇਹ ਹੈ ਸ਼ਡਿਊਲ
21 ਫਰਵਰੀ ਸਵੇਰੇ 11.00 ਵਜੇ ਮੁੱਖ ਮਹਿਮਾਨ ਵੱਲੋਂ ਮੁੱਖ ਸਟੇਜ ’ਤੇ ਰੋਜ਼ ਫੈਸਟੀਵਲ ਦੇ ਉਦਘਾਟਨ ਉਪਰੰਤ 11.10 ਵਜੇ ਪਿੱਤਲ ਤੇ ਪਾਈਪ ਬੈਂਡ ਸ਼ੋਅ, ਦੁਪਹਿਰ 12.30 ਵਜੇ ਲੋਕ ਨਾਚ ਮੁਕਾਬਲਾ, ਸ਼ਾਮ 4.30 ਵਜੇ ਚੰਡੀਗੜ੍ਹ ਨਿਰੋਲ ਸਾਵਧਾਨ ਅਕੈਡਮੀ ਦੁਆਰਾ ਪੰਜਾਬੀ ਭੰਗੜਾ ਤੇ ਸ਼ਾਮ 5.00 ਵਜੇ ਮਸ਼ਹੂਰ ਕਲਾਕਾਰ ਸੁੱਖੀ ਬਰਾੜ ਤੇ ਗਰੁੱਪ ਰਾਹੀਂ ਪੰਜਾਬੀ ਸੰਗੀਤਕ ਸ਼ਾਮ ਦੀ ਪੇਸ਼ਕਾਰੀ।

22 ਫਰਵਰੀ ਸਵੇਰੇ 9 ਵਜੇ ਰੋਜ਼ ਪ੍ਰਿੰਸ ਤੇ ਰੋਜ਼ ਪ੍ਰਿੰਸ ਮੁਕਾਬਲਾ, 10 ਵਜੇ ਪਤੰਗ ਉਡਾਉਣ ਦਾ ਸ਼ੋਅ, 10:30 ਵਜੇ ਫੋਟੋਗ੍ਰਾਫੀ ਮੁਕਾਬਲਾ, 11 ਵਜੇ ਗਤਕਾ ਪ੍ਰਦਰਸ਼ਨ, 11:30 ਵਜੇ ਰੋਜ਼ ਕਿੰਗ ਅਤੇ ਰੋਜ਼ ਕਵੀਨ-ਸੀਨੀਅਰ ਸਿਟੀਜ਼ਨ, 2 ਵਜੇ ਰੋਜ਼ ਕੁਇੱਜ਼ ਮੁਕਾਬਲਾ, 3:30 ਵਜੇ ਮਿਸਟਰ ਰੋਜ਼ ਤੇ ਮਿਸ ਰੋਜ਼ ਮੁਕਾਬਲਾ, 4:30 ਵਜੇ ਬਲਬੀਰ ਤੇ ਗਰੁੱਪ ਦੁਆਰਾ ਸੂਫੀਆਨਾ ਗਾਇਨ ਤੇ 6:30 ਵਜੇ ਪ੍ਰਸਿੱਧ ਕਲਾਕਾਰ ਸਮੂਹ ਲੋਪੋਕੇ ਬ੍ਰਦਰਜ਼ ਪੇਸ਼ਕਾਰੀ ਦੇਣਗੇ।
23 ਫਰਵਰੀ ਸਵੇਰੇ 10 ਵਜੇ ਬੰਗਾਲੀ ਕਲਾਕਾਰਾਂ ਦਾ ਪ੍ਰਦਰਸ਼ਨ, 10:30 ਵਜੇ ਸਪਾਟ ’ਤੇ ਪੇਂਟਿੰਗ ਮੁਕਾਬਲਾ, 11 ਵਜੇ ਅੰਤਾਕਸ਼ਰੀ ਮੁਕਾਬਲਾ, ਸ਼ਾਮ 3 ਵਜੇ ਸਮਾਪਤੀ ਸਮਾਰੋਹ ਤੇ ਇਨਾਮਾਂ ਦੀ ਵੰਡ, ਸ਼ਾਮ 5 ਵਜੇ ਅਤੁਲ ਦੂਬੇ ਤੇ ਸਮੂਹ ਦੁਆਰਾ ਗੀਤ ਤੇ ਗ਼ਜ਼ਲ, ਸ਼ਾਮ 6.30 ਵਜੇ ਨਵੀਨ ਨੀਰ ਦੁਆਰਾ ਕਵੀ ਸੰਮੇਲਨ ਮੁੱਖ ਅਕਾਰਸ਼ਣ ਰਹੇਗਾ। ਸ਼ਾਮ 7 ਵਜੇ ਚੰਡੀਗੜ੍ਹ ਟੂਰਿਜ਼ਮ ਵਿਭਾਗ ਵੱਲੋਂ ਕਰਵਾਏ ਪ੍ਰੋਗਰਾਮ ’ਚ ਗਾਇਕ ਗੁਰਦਾਸ ਮਾਨ ਮਿਊਜ਼ੀਅਮ ਤੇ ਆਰਟ ਗੈਲਰੀ ਓਪਨ ਗਰਾਊਂਡ ਸੈਕਟਰ-10 ਵਿਖੇ ਗੀਤਾਂ ਨਾਲ ਮਨੋਰੰਜਨ ਕਰਨਗੇ।
ਪੰਜਾਬ 'ਚ NRIs ਨੂੰ ਲੈ ਕੇ ਅਹਿਮ ਖ਼ਬਰ, ਮੰਤਰੀ ਧਾਲੀਵਾਲ ਨੇ ਜਾਰੀ ਕੀਤੇ ਸਖ਼ਤ ਹੁਕਮ
NEXT STORY