ਕਪੂਰਥਲਾ— ਲੋਕ ਦੋਸਤੀ ਦੀਆਂ ਕਸਮਾਂ ਖਾਂਦੇ ਹਨ ਪਰ ਇਥੇ ਸਿਰਫ 1100 ਰੁਪਏ ਦੇ ਲੈਣ-ਦੇਣ ਲਈ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ। ਇਸ ਦਾ ਖੁਲਾਸਾ ਪੁਲਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਜਾਣਕਾਰੀ ਮੁਤਾਬਕ ਪਿੰਡ ਪਹਾੜੀਪੁਰ ਦੇ ਰਹਿਣ ਵਾਲੇ 35 ਸਾਲਾ ਨੌਜਵਾਨ ਅਜੇ ਨੂੰ ਉਸ ਦੇ ਹੀ ਦੋਸਤ ਹਰਦੇਵ ਸਿੰਘ ਊਰਫ ਬੇਦੀ ਨੇ ਆਪਣੇ 2 ਦੋਸਤਾਂ ਨਾਲ ਮਿਲ ਕੇ ਸਿਰਫ 1100 ਰੁਪਏ ਦੇ ਲੈਣ-ਦੇਣ ਦੇ ਚੱਲਦੇ ਮਾਰ ਦਿੱਤਾ।
ਪੁਲਸ ਮੁਤਾਬਕ ਉਨ੍ਹਾਂ ਨੂੰ 31 ਮਈ ਨੂੰ ਸੂਚਨਾ ਮਿਲੀ ਕਿ ਕਿਸਾਨ ਕਰਨੈਲ ਸਿੰਘ ਦੇ ਖੇਤਾਂ 'ਚ ਕਿਸੇ ਨੌਜਵਾਨ ਦੀ ਲਾਸ਼ ਪਈ ਹੈ। ਸੂਚਨਾ ਮਿਲਣ 'ਤੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਤਾਂ ਮ੍ਰਿਤਕ ਦੀ ਪਛਾਣ ਅਜੇ ਵਾਸੀ ਪਹਾੜੀਪੁਰ ਦੇ ਰੂਪ 'ਚ ਹੋਈ। ਲਾਸ਼ 'ਤੇ ਪਏ ਤੇਜ਼ਦਾਰ ਹਥਿਆਰਾਂ ਦੇ ਨਿਸ਼ਾਨ ਕਿਸੇ ਅੰਨ੍ਹੇ ਕਤਲ ਵੱਲ ਇਸ਼ਾਰਾ ਕਰ ਰਹੇ ਸਨ, ਜਿਸ ਤੋਂ ਬਾਅਦ ਪੁਲਸ ਦੀ ਸਪੈਸ਼ਲ ਟੀਮ ਨੇ ਜਾਂਚ ਕਰ ਕੇ ਮਾਮਲੇ ਤੋਂ ਪਰਦਾ ਚੁੱਕਿਆ। ਜਾਂਚ 'ਚ ਸਾਹਮਣੇ ਆਇਆ ਕਿ ਇਸ ਘਟਨਾ ਨੂੰ ਅਜੇ ਦੇ ਹੀ ਸਾਥੀ ਹਰਦੇਵ ਸਿੰਘ ਊਰਫ ਬੇਦੀ ਨੇ ਯੋਜਨਾ ਦੇ ਤਹਿਤ ਆਪਣੇ 2 ਸਾਥੀਆਂ ਨਾਲ ਮਿਲ ਕੇ ਅੰਜਾਮ ਦਿੱਤਾ ਹੈ।
ਅਸਲ 'ਚ ਅਜੇ ਅਤੇ ਹਰਦੇਵ ਮਿਲ ਕੇ ਰਾਜ ਮਿਸਤਰੀ ਦਾ ਕੰਮ ਕਰਦੇ ਸਨ। ਇਸ ਦੌਰਾਨ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਹੋ ਗਿਆ। ਸਿਰਫ 1100 ਰੁਪਏ ਲਈ ਅਜੇ ਹਰਦੇਵ ਦੀ ਪਤਨੀ ਨੂੰ ਅਣਚਾਹੇ ਦੋਨ ਕਰਨ ਲੱਗ। ਜੋ ਹਰਦੇਵ ਨੂੰ ਨਾਂਮਜੂਰ ਸੀ ਜਿਸ ਰੰਜਿਸ਼ ਦੇ ਤਹਿਤ ਹਰਦੇਵ ਨੇ ਇਕ ਯੋਜਨਾ ਬਣਾਈ ਅਤੇ ਉਸ ਤਹਿਤ ਉਸ ਨੇ ਆਪਣੇ 2 ਸਾਥੀਆਂ ਨਾਲ ਮਿਲ ਕੇ ਅਜੇ ਨੂੰ ਫੌਜੀ ਕਾਲੋਨੀ ਸੁਲਤਾਨਪੁਰ 'ਚ ਸ਼ਰਾਬ ਪਿਆਈ ਅਤੇ ਲੋਹੇ ਦੀ ਰਾਡ ਨਾਲ ਉਸ ਨੂੰ ਮਾਰ ਦਿੱਤੀ ਅਤੇ ਲਾਸ਼ ਨੂੰ ਖੇਤਾਂ 'ਚ ਸੁੱਟ ਦਿੱਤਾ।
ਨਹੀਂ ਰੁਕ ਰਹੀਆਂ ਕਿਸਾਨ ਖੁਦਕੁਸ਼ੀਆਂ, ਇਕ ਹੋਰ ਕਿਸਾਨ ਨੇ ਗਲ ਲਾਈ ਮੌਤ
NEXT STORY