ਚੰਡੀਗੜ੍ਹ (ਲਲਨ) - ਸ਼ਹੀਦਾਂ ਦੇ ਸਨਮਾਨ ਲਈ ਬਾਰਡਰ ਸਕਿਓਰਿਟੀ ਫੋਰਸ ਵੈਸਟਰਨ ਕਮਾਂਡ ਹੈੱਡਕੁਆਰਟਰਜ਼ ਵਲੋਂ 'ਰਨ ਫਾਰ ਮਾਰਟੀਅਰਜ਼' ਐਤਵਾਰ ਨੂੰ ਸੁਖਨਾ ਲੇਕ 'ਤੇ ਕਰਵਾਈ ਗਈ। ਇਸ ਮੈਰਾਥਨ ਵਿਚ ਲਗਭਗ 1200 ਲੋਕਾਂ ਨੇ ਹਿੱਸਾ ਲਿਆ। ਇਸ ਦੌਰਾਨ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ, ਜਿਨ੍ਹਾਂ ਨੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਦੌਰਾਨ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਵੀ ਮੌਜੂਦ ਸਨ। ਮਰਦਾਂ ਦੀ ਕੈਟਾਗਰੀ ਵਿਚ ਰਵਿੰਦਰ ਕੁਮਾਰ ਤਿਵਾੜੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਉਨ੍ਹਾਂ ਨੂੰ ਇਨਾਮ ਵਜੋਂ 51 ਹਜ਼ਾਰ ਰੁਪਏ ਅਤੇ ਟਰਾਫੀ ਦਿੱਤੀ ਗਈ। ਵਰਿੰਦਰ ਸਿੰਘ ਤੇ ਮੁਕੇਸ਼ ਰਾਵਤ ਨੇ ਦੂਸਰਾ ਸਥਾਨ ਹਾਸਿਲ ਕੀਤਾ, ਉਨ੍ਹਾਂ ਨੂੰ 21-21 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ। ਸੁਮਿਤ, ਸੁਖਜਿੰਦਰ ਸਿੰਘ ਅਤੇ ਹਰਜੋਧਵੀਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਉਨ੍ਹਾਂ ਨੂੰ ਇਨਾਮ ਵਜੋਂ 11-11 ਹਜ਼ਾਰ ਰੁਪਏ ਦਿੱਤੇ ਗਏ।ਔਰਤਾਂ ਦੀ ਕੈਟਾਗਰੀ ਵਿਚ ਸੀਮਾ ਦੇਵੀ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਿਨ੍ਹਾਂ ਨੂੰ 51 ਹਜ਼ਾਰ ਰੁਪਏ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਪ੍ਰਭਜੋਤ ਕੌਰ ਤੇ ਐੱਨ. ਰਵੀ ਨੇ ਦੂਸਰਾ ਸਥਾਨ ਹਾਸਿਲ ਕੀਤਾ, ਉਨ੍ਹਾਂ ਨੂੰ 21-21 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ।
ਬੇਘਰੇ ਮਜ਼ਦੂਰ ਯੂਨੀਅਨ ਨੇ ਕੀਤਾ ਸਰਕਾਰ ਦਾ ਪਿੱਟ- ਸਿਆਪਾ
NEXT STORY