ਰੂਪਨਗਰ,(ਸੱਜਣ ਸੈਣੀ) : ਕੋਰੋਨਾਵਾਇਰਸ ਨੇ ਦੁਨੀਆ ਦੇ 198 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਜਿਨ੍ਹਾਂ 'ਚ ਭਾਰਤ ਵੀ ਸ਼ਾਮਲ ਹੈ। ਇਸ ਦੌਰਾਨ ਪੰਜਾਬ ਦੇ ਰੂਪਨਗਰ 'ਚ ਕੋਰੋਨਾ ਵਾਇਰਸ ਦੇ ਇਕ ਹੋਰ ਸ਼ੱਕੀ ਮਰੀਜ਼ ਦਾ ਸੈਂਪਲ ਲਿਆ ਗਿਆ ਹੈ। ਦੱਸ ਦਈਏ ਕਿ ਇਹ ਸ਼ੱਕੀ ਮਰੀਜ਼ ਕੋਈ ਹੋਰ ਨਹੀਂ ਬਲਕਿ ਹਸਪਤਾਲ ਦਾ ਡਾਕਟਰ ਹੈ, ਜੋ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ਾ ਦਾ ਇਲਾਜ ਕਰ ਰਿਹਾ ਸੀ। ਜਿਸ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਚੁਕੇ ਹਨ। ਦੱਸਣਯੋਗ ਹੈ ਕਿ ਰੂਪਨਗਰ 'ਚ ਅਜੇ ਤਕ ਕੁੱਲ 14 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁਕੇ ਹਨ, ਜਿਨ੍ਹਾਂ 'ਚ 13 ਵਿਅਕਤੀਆਂ ਦੇ ਸੈਂਪਲ ਨੈਗੇਟਿਵ ਆਏ ਹਨ ਅਤੇ ਅੱਜ ਜੋ ਡਾਕਟਰ ਦਾ ਸੈਂਪਲ ਲਿਆ ਗਿਆ ਹੈ, ਉਸ ਦੀ ਜਾਂਚ ਆਉਣ ਅਜੇ ਬਾਕੀ ਹੈ। ਇਸ ਸਬੰਧਿਤ ਰੂਪਨਗਰ ਦੇ ਸਿਵਲ ਸਰਜਨ ਡਾ. ਐਚ. ਐਨ. ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪਨਗਰ 'ਚ ਕੋਰੋਨਾ ਵਾਇਰਸ ਨਾਲ ਲੜਨ ਲਈ ਸਿਹਤ ਵਿਭਾਗ ਵਲੋਂ ਕਈ ਤਿਆਰੀਆਂ ਕੀਤੀਆਂ ਗਈਆਂ ਹਨ।
ਜਲੰਧਰ : ਡੇਰਾ ਸੱਚਖੰਡ ਬੱਲਾਂ ਨੇ ਹਜ਼ਾਰਾਂ ਲੋੜਵੰਦਾਂ ਨੂੰ ਭੇਜਿਆ ਲੰਗਰ, ਸਰਕਾਰ ਅੱਗੇ ਰੱਖੀ ਖਾਸ ਪੇਸ਼ਕਸ਼
NEXT STORY