ਚੰਡੀਗੜ੍ਹ (ਹਾਂਡਾ) : ਅੰਮ੍ਰਿਤਸਰ ਦੇ ਡਾ. ਮਨਪ੍ਰੀਤ ਸਿੰਘ ਅਤੇ ਡਾ. ਸਰਬਜੀਤ ਕੌਰ ਪੰਜਾਬ 'ਚ ਪੇਂਡੂ ਸਿਹਤ ਕੇਂਦਰਾਂ 'ਚ ਪੇਂਡੂ ਮੈਡੀਕਲ ਅਫਸਰਾਂ ਦੇ ਤੌਰ 'ਤੇ ਤਾਇਨਾਤ ਹਨ। ਦੋਹਾਂ ਨੇ ਐੱਮ. ਡੀ. ਕੋਰਸ ਕਰਨ ਲਈ ਬਾਬਾ ਸ਼ੇਖ ਫਰੀਦ ਯੂਨੀਵਰਸਿਟੀ 'ਚ ਅਪਲਾਈ ਕੀਤਾ ਸੀ, ਜਿਨ੍ਹਾਂ ਨੂੰ ਪੇਂਡੂ ਸੇਵਾਵਾਂ ਦੇ ਬਦਲੇ ਮਿਲਣ ਵਾਲੇ ਵਾਧੂ ਨੰਬਰ ਨਹੀਂ ਦਿੱਤੇ ਗਏ। ਹਵਾਲਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਨੇ 29 ਮਾਰਚ, 2019 ਨੂੰ ਸਰਕੂਲਰ ਜਾਰੀ ਕਰਕੇ ਸਪੱਸ਼ਟ ਕੀਤਾ ਸੀ ਕਿ ਸਿਰਫ ਪੀ. ਸੀ. ਐਮ. ਐੱਸ ਡਾਕਟਰਾਂ ਨੂੰ ਹੀ ਐੱਮ. ਡੀ. ਕੋਰਸ 'ਚ ਦਾਖਲੇ ਦੇ ਸਮੇਂ ਪੇਂਡੂ ਸੇਵਾਵਾਂ ਤੋਂ ਵਾਧੂ ਨੰਬਰ ਮਿਲਣਗੇ। ਹਾਲਾਂਕਿ ਪੇਂਡੂ ਮੈਡੀਕਲ ਅਫਸਰ ਪੰਚਾਇਤੀ ਰਾਜ ਵਿਭਾਗ ਦੇ ਅਧੀਨ ਡਿਸਪੈਂਸਰੀਆਂ 'ਚ ਤਾਇਨਾਤ ਹਨ, ਇਸ ਲਈ ਉਹ ਉਕਤ ਲਾਭ ਦੇ ਪਾਤਰ ਨਹੀਂ ਹਨ।
ਪਟੀਸ਼ਨਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਕਤ ਲਾਭ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ। ਮੈਡੀਕਲ ਕੌਂਸਲ ਆਫ ਇੰਡੀਆ ਦੇ ਨਿਯਮਾਂ ਦੀ ਅਣਦੇਖੀ ਕੀਤੀ ਗਈ ਹੈ। ਉਨ੍ਹਾਂ ਨੂੰ ਨੀਟ 'ਚ ਲਏ ਨੰਬਰਾਂ ਤੋਂ ਇਲਾਵਾ ਹਰ ਸਾਲ 10 ਫੀਸਦੀ ਅਤੇ ਵੱਧ ਤੋਂ ਵੱਧ ਤਿੰਨ ਸਾਲ ਪੇਂਡੂ ਸੇਵਾਵਾਂ ਬਦਲੇ 30 ਫੀਸਦੀ ਨੰਬਰ ਮਿਲਣੇ ਚਾਹੀਦੇ ਹਨ, ਜੋ ਕਿ ਨਹੀਂ ਦਿੱਤੇ ਜਾ ਰਹੇ। ਕੋਰਟ ਨੇ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਸਕੱਤਰ ਅਤੇ ਬਾਬਾ ਸ਼ੇਖ ਫਰੀਦ ਯੂਨੀਵਰਸਿਟੀ ਨੂੰ 14 ਮਈ ਤੱਕ ਜਵਾਬ ਦਾਖਲ ਕਰਨ ਨੂੰ ਕਿਹਾ ਹੈ ਕਿ ਦੋਹਾਂ ਪਟੀਸ਼ਨਰਾਂ ਦੀ ਅਰਜ਼ੀ ਪ੍ਰੋਵੀਜ਼ਨਲ ਤੌਰ 'ਤੇ ਸਵੀਕਾਰ ਕੀਤੀ ਜਾਵੇ।
ਫਰੀਦਕੋਟ 'ਚ ਖਹਿਰਾ ਨੇ ਕੀਤਾ ਖਡੂਰ ਸਾਹਿਬ ਦੇ ਉਮੀਦਵਾਰ ਦਾ ਪ੍ਰਚਾਰ
NEXT STORY