ਲੁਧਿਆਣਾ (ਨਰਿੰਦਰ) : ਲੁਧਿਆਣਾ ਦੀਆਂ ਧੂਰੀ ਲਾਈਨਾਂ ਨੇੜੇ ਸਬਜ਼ੀ ਮੰਡੀ ਲਾਉਣ ਵਾਲੇ ਅਤੇ ਇੱਥੋਂ ਸਬਜ਼ੀਆਂ ਖਰੀਦਣ ਵਾਲੇ ਲੋਕਾਂ ਨੂੰ ਸ਼ਾਇਦ ਮੌਤ ਦਾ ਕੋਈ ਡਰ ਨਹੀਂ ਹੈ, ਇਸ ਲਈ ਤਾਂ ਚਿਤਾਵਨੀ ਦੇ ਬਾਵਜੂਦ ਵੀ ਲਾਈਨਾਂ ਨੇੜੇ ਇਨ੍ਹਾਂ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਇੱਥੇ ਅਰੋੜਾ ਫਾਟਕ ਨੇੜੇ ਹੀ ਸਬਜ਼ੀ ਮੰਡੀ ਲੱਗਦੀ ਹੈ ਅਤੇ ਲੋਕ ਵੱਡੀ ਗਿਣਤੀ 'ਚ ਲਾਈਨਾਂ ਪਾਰ ਕਰਕੇ ਸਬਜ਼ੀ ਖਰੀਦਣ ਪੁੱਜਦੇ ਹਨ।
ਇੱਥੋਂ ਤੱਕ ਕਿ ਸਬਜ਼ੀ ਖਰੀਦਣ ਅਤੇ ਵੇਚਣ ਵਾਲਿਆਂ ਦੇ ਵਾਹਨ ਵੀ ਲਾਈਨਾਂ ਦੇ ਬਿਲਕੁਲ ਨੇੜੇ ਖੜ੍ਹੇ ਰਹਿੰਦੇ ਹਨ, ਜੋ ਕਿ ਹਾਦਸਿਆਂ ਨੂੰ ਵੱਡਾ ਸੱਦਾ ਦਿੰਦੇ ਹਨ। ਮੌਕੇ 'ਤੇ ਪੁੱਜੇ ਆਰ. ਪੀ. ਐੱਫ. ਦੇ ਅਧਿਕਾਰੀਆਂ ਵਲੋਂ ਸਥਾਨਕ ਲੋਕਾਂ ਨੂੰ ਉੱਥੋਂ ਕਈ ਵਾਰ ਖਦੇੜਿਆਂ ਵੀ ਗਿਆ ਪਰ ਇਹ ਲੋਕ ਟਸ ਤੋਂ ਮਸ ਨਹੀਂ ਹੁੰਦੇ। ਦੱਸ ਦੇਈਏ ਕਿ ਦੁਸਹਿਰੇ ਮੌਕੇ ਅੰਮ੍ਰਿਤਸਰ ਰੇਲ ਹਾਦਸੇ 'ਚ ਦਰਜਨਾਂ ਲੋਕਾਂ ਦੀ ਜਾਨ ਚਲੀ ਗਈ ਸੀ, ਜਿਸ ਤੋਂ ਬਾਅਦ ਇਹ ਲੋਕ ਕੋਈ ਸਬਕ ਨਹੀਂ ਲੈ ਰਹੇ।
ਦੇਸ਼ 'ਚ ਫੁੱਟ ਪਾਉਣ ਤੇ ਸੰਵਿਧਾਨ ਨੂੰ ਨਸ਼ਟ ਕਰਨ ਵਾਲੀਆਂ ਤਾਕਤਾਂ ਖਿਲਾਫ ਸਾਰੇ ਹੋਣ ਇਕਜੁੱਟ : ਧਰਮਸੌਤ
NEXT STORY