ਚੰਡੀਗੜ੍ਹ - ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਪੰਜਾਬ 'ਚ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਪਾਰਟੀ ਦੀ ਆਮਦਨ 'ਚ 82 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਪਾਰਟੀ ਦੀ ਆਮਦਨ 2016-17 ਦੀ 21.89 ਕਰੋੜ ਰੁਪਏ ਤੋਂ ਘਟ ਕੇ 2017-18 'ਚ 3.91 ਕਰੋੜ ਰੁਪਏ ਹੋ ਗਈ। 37 ਖੇਤਰੀ ਪਾਰਟੀਆਂ 'ਤੇ ਕੀਤੇ ਇਕ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ।
ਪੰਜਾਬ ਵਿਧਾਨ ਸਭਾ ਚੋਣਾਂ 4 ਫਰਵਰੀ 2017 ਨੂੰ ਹੋਈਆਂ ਸਨ ਅਤੇ 2016-17 ਦੇ ਵਿੱਤ ਵਰ੍ਹੇ ਦੇ ਅੰਤ 'ਚ ਇਸ ਦੇ ਨਤੀਜੇ ਐਲਾਨੇ ਗਏ ਸਨ। ਦਿੱਲੀ ਆਧਾਰਤ ਐੱਨ. ਜੀ. ਓ. ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਨੇ ਇਨਕਮ ਟੈਕਸ ਰਿਟਰਨ ਦੇ ਅਧਾਰ 'ਤੇ ਵਿਸ਼ਲੇਸ਼ਣ ਕੀਤਾ ਸੀ, ਜੋ ਕਿ ਪਾਰਟੀਆਂ ਨੇ ਭਾਰਤੀ ਚੋਣ ਕਮਿਸ਼ਨ (ਈ.ਸੀ) ਸੌਂਪੀਆਂ ਸਨ।
ਇੰਡੀਅਨ ਨੈਸ਼ਨਲ ਲੋਕ ਦਲ (ਐੱਨ.ਐੱਲ.ਡੀ.) ਏ. ਡੀ. ਆਰ. ਦੁਆਰਾ ਵਿਸ਼ਲੇਸ਼ਣ ਕੀਤੇ ਖੇਤਰ ਦੀ ਅਦਰ ਪਾਰਟੀ ਸੀ। ਐੱਨ. ਐੱਲ. ਡੀ. ਦੀ ਇਨਕਮ ਸਾਲ 2017-18 'ਚ 30 ਲੱਖ ਸੀ ਅਤੇ ਇਹ ਸਾਲ 2017-18 'ਚ ਵਧ ਕੇ 1.04 ਕਰੋੜ ਹੋ ਗਈ।
ਮਲੇਸ਼ੀਆਂ 'ਚ ਭੇਦਭਰੇ ਹਾਲਾਤ 'ਚ ਪੰਜਾਬੀ ਦੀ ਮੌਤ
NEXT STORY