ਸੁਲਤਾਨਪੁਰ ਲੋਧੀ (ਧੀਰ, ਸੋਢੀ, ਘੁੰਮਣ, ਅਸ਼ਵਨੀ)- ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਹਾਈਵੇ ’ਤੇ ਟਰੱਕ ਦੇ ਪਲਟਣ ਕਾਰਨ ਬਲਾਕ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਠੱਟਾ ਨਵਾਂ ਦੇ ਨੌਜਵਾਨ ਦੀ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਆਸਟ੍ਰੇਲੀਆ ਤੋਂ ਪਰਿਵਾਰਕ ਸੂਤਰ ਪਰਮਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੱਕ ਵਿਚ ਇਮਾਰਤੀ ਸਮੱਗਰੀ ਲੋਡ ਕੀਤੀ ਹੋਈ ਸੀ। ਇਸ ਦੌਰਾਨ ਨੌਜਵਾਨ ਟਰੱਕ ਲੈ ਕੇ ਹਾਈਵੇ ’ਤੇ ਜਾ ਰਿਹਾ ਸੀ ਕਿ ਅਚਾਨਕ 12 ਤੇ 13 ਫਰਵਰੀ ਦੀ ਦਰਮਿਆਨੀ ਰਾਤ ਸਮੇਂ ਉਸ ਦਾ ਟਰੱਕ ਪਲਟ ਗਿਆ। ਇਹੀ ਨਹੀਂ, ਇਸ ਮਗਰੋਂ ਦੂਜੇ ਪਾਸੇ ਤੋਂ ਆ ਰਿਹਾ ਇਕ ਹੋਰ ਟਰੱਕ ਵੀ ਇਸ ਨਾਲ ਟਕਰਾਅ ਗਿਆ।

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਤੇ ਬਚਾਅ ਕਾਰਜ ਚਾਲੂ ਕੀਤੇ ਗਏ। ਕਾਫ਼ੀ ਮੁਸ਼ੱਕਤ ਮਗਰੋਂ ਟਰੱਕ ਦੇ ਡਰਾਈਵਰ ਸਤਬੀਰ ਸਿੰਘ ਥਿੰਦ ਪੁੱਤਰ ਤਰਸੇਮ ਸਿੰਘ ਰਿਟਾਇਰਡ ਸਬ ਇੰਸਪੈਕਟਰ ਪਿੰਡ ਠੱਟਾ ਨਵਾਂ (ਹਾਲ ਵਾਸੀ ਕਪੂਰਥਲਾ) ਨੂੰ ਬਾਹਰ ਕੱਢਿਆ ਗਿਆ, ਜਿਸ ਦੀ ਬਦਕਿਸਮਤੀ ਨਾਲ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਵੱਡੀ ਵਾਰਦਾਤ, ਪਿੰਡ ਦੇ ਸਰਪੰਚ ਨੂੰ ਰਾਹ 'ਚ ਘੇਰ ਕੇ ਚਲਾ'ਤੀਆਂ ਗੋਲ਼ੀਆਂ
ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਤਬੀਰ ਸਿੰਘ ਥਿੰਦ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਨੂੰ ਭਾਰਤ ਭੇਜਣ ਲਈ ਵਿਚਾਰ ਕੀਤੀ ਜਾ ਰਹੀ ਹੈ। ਪਿੰਡ ਠੱਟਾ ਨਵਾਂ ਦੇ ਸਰਪੰਚ ਸੁਖਵਿੰਦਰ ਸਿੰਘ ਸੌਂਦ ਬਲਾਕ ਪ੍ਰਧਾਨ, ਆਪ ਆਗੂ ਦਲਜੀਤ ਸਿੰਘ ਲਾਲੀ, ਚਰਨਜੀਤ ਸਿੰਘ ਮੋਮੀ, ਸਵਰਨ ਸਿੰਘ ਦੋਹਾ ਕਤਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਸਤਬੀਰ ਸਿੰਘ ਦੀ ਮ੍ਰਿਤਕ ਦੇਹ ਮਾਪਿਆਂ ਤੱਕ ਪਹੁੰਚਾਉਣ ਲਈ ਪ੍ਰਬੰਧ ਕੀਤੇ ਜਾਣ।
ਇਹ ਵੀ ਪੜ੍ਹੋ- ਪਤੀ ਨੇ 31 ਲੱਖ ਲਾ ਕੇ ਭੇਜਿਆ ਕੈਨੇਡਾ, ਪਹੁੰਚ ਕੇ ਪਤਨੀ ਨੇ ਵਟਾਇਆ ਰੰਗ, ਭੇਜ'ਤਾ 'ਤਲਾਕ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੇਸ਼ ਭਰ ’ਚ ਅੱਜ ਸ਼ੁਰੂ ਹੋਣਗੀਆਂ CBSE ਬੋਰਡ ਦੀਆਂ 10ਵੀਂ, 12ਵੀਂ ਦੀਆਂ ਪ੍ਰੀਖਿਆਵਾਂ
NEXT STORY