ਅੰਮ੍ਰਿਤਸਰ- ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐੱਨ.ਡੀ.ਯੂ.) ਦੇ ਖੇਤੀਬਾੜੀ ਵਿਭਾਗ ਦੀ ਦੋ ਸਾਲਾਂ ਦੀ ਖੋਜ ਦਾ ਫ਼ਲ ਮਿਲਣਾ ਸ਼ੁਰੂ ਹੋ ਗਿਆ ਹੈ। ਪੰਜਾਬ 'ਚ ਕੇਸਰ ਦੀ ਖੇਤੀ ਹੁਣ ਜਲਦੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜੀਐੱਨਡੀਯੂ ਦੇ ਮਾਹਿਰਾਂ ਨੇ ਕੇਸਰ ਦੇ ਨਵੇਂ ਟਿਸ਼ੂ ਤਿਆਰ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਖੋਜ ਦੌਰਾਨ ਤਿਆਰ ਕੀਤੇ ਪੌਦੇ ਵੰਡਣ ਦੇ ਨਾਲ-ਨਾਲ ਕੁਝ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਸਿਖਲਾਈ ਵੀ ਦਿੱਤੀ ਗਈ। ਹੁਣ ਸਿਖਲਾਈ ਲੈ ਰਹੇ ਕਿਸਾਨ ਪੰਜਾਬ 'ਚ ਕੇਸਰ ਦੀ ਖੇਤੀ ਸ਼ੁਰੂ ਕਰਨਗੇ। ਮੋਹਾਲੀ ਅਤੇ ਮੁਕਤਸਰ 'ਚ ਕੁਝ ਕਿਸਾਨਾਂ ਰਾਹੀਂ ਪਹਿਲਕਦਮੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਸੰਸਦ 'ਚ ਗੂੰਜਿਆ ਪੰਜਾਬ ਦੇ ਕਿਸਾਨਾਂ ਦਾ ਮੁੱਦਾ, ਜਸਬੀਰ ਸਿੰਘ ਡਿੰਪਾ ਨੇ ਕੇਂਦਰ ਨੂੰ ਕੀਤੀ ਖ਼ਾਸ ਅਪੀਲ
ਮਾਹਿਰਾਂ ਦੇ ਅਨੁਸਾਰ ਅਗਸਤ ਦੀ ਸ਼ੁਰੂਆਤ 'ਚ ਇਨ੍ਹਾਂ ਬੀਜਾਂ ਨੂੰ ਲਗਾਉਣਾ ਚਾਹੀਦਾ ਹੈ, ਕਿਉਂਕਿ ਜ਼ਿਆਦਾ ਸਰਦੀ 'ਚ ਇਸ ਦੀ ਖੇਤੀ ਕਰਨ ਦਾ ਖ਼ਤਰਾ ਹੁੰਦਾ ਹੈ। ਪੰਜਾਬ 'ਚ ਕੇਸਰ ਦੇ ਦੀ ਖ਼ੇਤੀ ਲਈ ਅਕਤੂਬਰ ਅਤੇ ਨਵੰਬਰ ਦਾ ਮੌਸਮ ਵਧੀਆ ਹੈ। ਅਜਿਹੇ 'ਚ ਅੰਮ੍ਰਿਤਸਰ 'ਚ ਕਸ਼ਮੀਰੀ ਮੋਂਗੜਾ ਅਤੇ ਅਮਰੀਕਨ ਕੇਸਰ ਦੀ ਕਾਸ਼ਤ ਦੀ ਸੰਭਾਵਨਾ ਤਲਾਸ਼ੀ ਗਈ ਹੈ, ਜਿਸ ਦੀ ਗੁਣਵੱਤਾ ਵੀ ਬਿਹਤਰ ਹੋਵੇਗੀ। ਕੇਸਰ ਦੀ ਕਾਸ਼ਤ 'ਚ ਰੇਤਲੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਮੌਜੂਦਾ ਸਮੇਂ 'ਚ ਸਹੀ ਕਾਸ਼ਤ ਰਾਜਸਥਾਨ ਵਰਗੇ ਸੁੱਕੇ ਰਾਜਾਂ 'ਚ ਵੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਭਾਜਪਾ ਆਗੂ 'ਤੇ ਕਾਰ ਸਵਾਰ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਦਸੰਬਰ ਤੋਂ ਭੁੱਖ ਹੜਤਾਲ 'ਤੇ ਜਾ ਰਹੇ ਰਾਜੋਆਣਾ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਲਿਖੀ ਚਿੱਠੀ
NEXT STORY