ਬੱਸੀ ਪਠਾਣਾਂ (ਰਾਜਕਮਲ)—ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਇਸਤਰੀ ਅਕਾਲੀ ਦਲ ਦੀ ਜ਼ਿਲਾ ਪ੍ਰਧਾਨ ਬੀਬੀ ਮਨਪ੍ਰੀਤ ਕੌਰ ਹੁੰਦਲ ਨੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਦਿੱਲੀ ਹਾਈਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਨਹੀਂ, ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ। ਕੇਂਦਰੀ ਮੰਤਰੀ ਨੇ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਰਾਜਨੀਤਕ ਸ਼ਹਿ ਦੇਣ ਲਈ ਗਾਂਧੀ ਪਰਿਵਾਰ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਅਤੇ ਇਸ ਹੱਤਿਆਕਾਂਡ ਵਿਚ ਸ਼ਾਮਲ ਹੋਰਨਾਂ ਦੋਸ਼ੀਆਂ ਜਿਵੇਂ ਜਗਦੀਸ਼ ਟਾਈਟਲਰ ਆਦਿ ਨੂੰ ਵੀ ਤੁਰੰਤ ਸਖਤ ਸਜ਼ਾ ਦੇਣ ਦੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ 34 ਸਾਲ ਬਾਅਦ ਆਇਆ ਇਹ ਫ਼ੈਸਲਾ ਸਿੱਖ ਦੰਗਾ ਪੀੜਤਾਂ ਨੂੰ ਕੁੱਝ ਹੱਦ ਤੱਕ ਰਾਹਤ ਦੇਣ ਵਾਲਾ ਹੈ ਪਰ ਹਾਲੇ ਵੀ ਕਈ ਦੋਸ਼ੀ ਕਾਨੂੰਨ ਦੀ ਪਕੜ 'ਚੋਂ ਬਾਹਰ ਹਨ।
ਬੀਬੀ ਬਾਦਲ ਨੇ ਦੱਸਿਆ ਕਿ ਸਿੱਖ ਹੱਤਿਆਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਲਗਾਤਾਰ ਯਤਨ ਕੀਤੇ ਜਾਂਦੇ ਰਹਿਣਗੇ ਅਤੇ ਕਾਂਗਰਸ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਜ਼ਿਆਦਤੀਆਂ ਸਿੱਖ ਕੌਮ ਕਦੇ ਨਹੀਂ ਭੁੱਲੇਗੀ। ਇਸ ਦੌਰਾਨ ਬੀਬੀ ਮਨਪ੍ਰੀਤ ਕੌਰ ਹੁੰਦਲ ਨੇ ਵੀ ਸਿੱਖਾਂ ਦੇ ਕਾਤਲਾਂ ਦਾ ਬਚਾਅ ਕਰਨ ਵਾਲੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੋਂ ਅਸਤੀਫਾ ਮੰਗਦਿਆਂ ਕਿਹਾ ਕਿ ਹਾਈਕੋਰਟ ਦਾ ਫ਼ੈਸਲਾ ਇਕ ਵਿਅਕਤੀ ਨਹੀਂ ਪੂਰੀ ਕਾਂਗਰਸ ਪਾਰਟੀ ਦੇ ਖਿਲਾਫ਼ ਹੈ ਕਿਉਂਕਿ 1984 ਤੋਂ ਬਾਅਦ ਜ਼ਿਆਦਾਤਰ ਕਾਂਗਰਸ ਨੇ ਹੀ ਦੇਸ਼ 'ਤੇ ਰਾਜ ਕੀਤਾ ਹੈ ਅਤੇ ਇਹ ਪਾਰਟੀ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਬਚਾਉਣ ਦਾ ਯਤਨ ਕਰਦੀ ਰਹੀ ਹੈ। ਹੁਣ ਜਦੋਂ ਕੋਰਟ ਨੇ ਫ਼ੈਸਲਾ ਸੁਣਾ ਦਿੱਤਾ ਹੈ ਤਾਂ ਨੈਤਿਕਤਾ ਦੇ ਆਧਾਰ 'ਤੇ ਕਾਂਗਰਸ ਪ੍ਰਧਾਨ ਨੂੰ ਅਸਤੀਫਾ ਦੇਣਾ ਚਾਹੀਦਾ।
ਇਕ ਹੀ ਦਿਨ 'ਚ ਮਿਲੇਗੀ ਵਿਜੀਲੈਂਸ ਕਲੀਅਰੈਂਸ, ਨਹੀਂ ਹੋਵੇਗੀ ਖੱਜਲ-ਖੁਆਰੀ
NEXT STORY