ਜਲੰਧਰ (ਕਸ਼ਯਪ)- ਸਲਮਾਨ ਖਾਨ ਦੇ ਰਾਈਟ ਹੈਂਡ ਸ਼ੇਰਾ ਜਲੰਧਰ ਦੇ ਕਮਿਸ਼ਨਰ ਭੁੱਲਰ ਨੂੰ ਮਿਲਣ ਪੁੱਜੇ, ਜਿੱਥੇ ਉਨ੍ਹਾਂ ਨੇ ਜਗ ਬਾਣੀ ਦੀ ਟੀਮ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਹ ਇਥੇ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਅਤੇ ਆਪਣੇ ਦੋਸਤ ਨੂੰ ਮਿਲਣ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ 1997 ਵਿਚ ਸਲਮਾਨ ਖਾਨ ਦਾ ਪੰਜਾਬ ਵਿਚ ਪ੍ਰੋਗਰਾਮ ਸੀ, ਜਿੱਥੇ ਕਮਿਸ਼ਨਰ ਭੁੱਲਰ ਦੇ ਪਿਤਾ ਜੋ ਕਿ ਉਸ ਵੇਲੇ ਡੀ.ਆਈ.ਜੀ. ਸਨ, ਅੱਜ ਉਹ ਉਨ੍ਹਾਂ ਦੇ ਪੁੱਤਰ ਕਮਿਸ਼ਨਰ ਭੁੱਲਰ ਨੂੰ ਮਿਲਣ ਆਏ ਹਨ।
ਉਨ੍ਹਾਂ ਦੱਸਿਆ ਕਿ ਹੁਣ ਉਹ ਅੰਮ੍ਰਿਤਸਰ ਜਾਣਗੇ ਅਤੇ ਉਸ ਤੋਂ ਬਾਅਦ ਵਾਪਿਸ ਮੁੰਬਈ ਨੂੰ ਚਲੇ ਜਾਣਗੇ। ਕਪਿਲ ਦੇ ਵਿਆਹ ਬਾਰੇ ਬੋਲਦਿਆਂ ਸ਼ੇਰਾ ਨੇ ਕਿਹਾ ਕਿ ਉਨ੍ਹਾਂ ਦੇ ਵਿਆਹ ਬਾਰੇ ਉਨ੍ਹਾਂ ਨੂੰ ਜ਼ਿਆਦਾ ਕੁਝ ਨਹੀਂ ਪਤਾ ਅਤੇ ਜਾਂਦੇ-ਜਾਂਦੇ ਉਨ੍ਹਾਂ ਨੇ ਕਪਿਲ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਕਪਿਲ ਨੂੰ ਪਿਆਰ ਕਰਦੇ ਹਾਂ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਤੋਂ ਸਲਮਾਨ ਖਾਨ ਦੀ ਫਿਲਮ 'ਭਾਰਤ' ਦੀ ਸ਼ੂਟਿੰਗ ਪੰਜਾਬ ਵਿਚ ਚੱਲ ਰਹੀ ਸੀ, ਜਿਸ ਨੂੰ ਲੈ ਕੇ ਪੰਜਾਬ ਵਾਸੀਆਂ ਵਿਚ ਇਕ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ।
ਅਕਾਲ ਤਖਤ ਤੋਂ ਕਿਹੜੇ ਗੁਨਾਹਾਂ ਦੀ ਮੁਆਫੀ ਮੰਗਣਗੇ ਸੁਖਬੀਰ : ਜਾਖੜ
NEXT STORY