ਚੰਡੀਗੜ੍ਹ (ਵਿਜੇ) : ਸ਼ਹਿਰ 'ਚ ਹੁਣ ਸੰਪਰਕ ਸੈਂਟਰ ਐਤਵਾਰ ਵੀ ਖੁੱਲ੍ਹੇ ਰਹਿਣਗੇ। ਇਹ ਫ਼ੈਸਲਾ ਇਨਫਾਰਮੇਸ਼ਨ ਟੈਕਨੋਲਾਜੀ ਵਿਭਾਗ ਦੇ ਡਾਇਰੈਕਟਰ ਰੁਪੇਸ਼ ਕੁਮਾਰ ਦੀ ਪ੍ਰਧਾਨਗੀ 'ਚ ਐਗਜ਼ੀਕਿਊਟਿਵ ਕਮੇਟੀ ਦੀ ਬੈਠਕ 'ਚ ਲਿਆ ਗਿਆ। ਐਤਵਾਰ ਸੰਪਰਕ ਸੈਂਟਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ।
ਇਸ ਤੋਂ ਪਹਿਲਾਂ ਸੰਪਰਕ ਸੈਂਟਰ ਸੋਮਵਾਰ ਤੋਂ ਸ਼ਨੀਵਾਰ ਤੱਕ ਹੀ ਖੁੱਲ੍ਹੇ ਰਹਿੰਦੇ ਸਨ। ਕੁੱਝ ਵੱਡੇ ਸੰਪਰਕ ਸੈਂਟਰਾਂ ਦਾ ਸਮਾਂ ਸਵੇਰੇ 8 ਤੋਂ ਰਾਤ 8 ਅਤੇ ਹੋਰਨਾਂ ਦਾ ਸਵੇਰੇ 9 ਤੋਂ 5 ਵਜੇ ਤੱਕ ਹੈ।
ਹੁਣ ਬਿਨਾਂ IELTS ਤੇ ਇੰਟਰਵਿਊ ਦੇ ਜਾਓ UK, ਜਲਦੀ ਅਪਲਾਈ ਕਰੋ Sure Short Visa
NEXT STORY