ਮੋਹਾਲੀ (ਰਾਣਾ) : ਜ਼ਿਲਾ ਅਦਾਲਤ ਨੇ ਬਦਮਾਸ਼ ਸੰਪਤ ਨਹਿਰਾ ਨੂੰ ਕਤਲ ਦੀ ਕੋਸ਼ਿਸ਼ ਨਾਲ ਜੁੜੇ ਇਕ ਮਾਮਲੇ 'ਚ ਬਰੀ ਕਰ ਦਿੱਤਾ ਹੈ। ਇਹ ਫੈਸਲਾ ਅਦਾਲਤ ਨੇ ਉਸ ਸਮੇਂ ਸੁਣਾਇਆ, ਜਦੋਂ ਕੇਸ ਨਾਲ ਸਬੰਧਤ 2 ਗਵਾਹ ਆਪਣੇ ਬਿਆਨਾਂ ਤੋਂ ਮੁੱਕਰ ਗਏ, ਜਿਸ ਤੋਂ ਬਾਅਦ ਅਦਾਲਤ ਨੇ ਉਸ ਦੇ ਪੱਖ 'ਚ ਫੈਸਲਾ ਸੁਣਾ ਦਿੱਤਾ। ਜਾਣਕਾਰੀ ਅਨੁਸਾਰ ਨਹਿਰਾ ਨੂੰ 2016 'ਚ ਜ਼ੀਰਕਪੁਰ ਨਿਵਾਸੀ ਸਰਬਜੀਤ ਸਿੰਘ ਦੀ ਸ਼ਿਕਾਇਤ 'ਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ।
ਇਲਜ਼ਾਮ ਸੀ ਕਿ ਸੰਪਤ ਨਹਿਰਾ ਨੇ ਉਨ੍ਹਾਂ 'ਤੇ ਗੋਲੀ ਚਲਾਈ ਸੀ। ਬੁੱਧਵਾਰ ਨੂੰ ਸਰਬਜੀਤ ਸਿੰਘ ਅਤੇ ਇਕ ਹੋਰ ਗਵਾਹ ਕੁਲਵੰਤ ਸਿੰਘ ਅਦਾਲਤ 'ਚ ਆਪਣੇ ਬਿਆਨ ਤੋਂ ਮੁੱਕਰ ਗਏ। ਹਾਲਾਂਕਿ ਉਸ ਸਮੇਂ ਸਰਬਜੀਤ ਨੇ ਪੁਲਸ ਨੂੰ ਦੱਸਿਆ ਸੀ ਕਿ 2016 ਵਿਚ ਜ਼ੀਰਕਪੁਰ ਬੱਸ ਸਟੈਂਡ ਉੱਤੇ ਨਹਿਰਾ ਅਤੇ ਉਸ ਦੇ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕੀਤਾ ਸੀ ਅਤੇ ਨਹਿਰਾ ਨੇ ਉਨ੍ਹਾਂ ਉੱਤੇ ਬੰਦੂਕ ਨਾਲ ਗੋਲੀ ਚਲਾਈ ਸੀ । ਜ਼ੀਰਕਪੁਰ ਪੁਲਸ ਨੇ ਨਹਿਰਾ ਅਤੇ ਉਨ੍ਹਾਂ ਦੇ ਕੁੱਝ ਸਾਥੀਆਂ ਉੱਤੇ ਮਾਮਲਾ ਦਰਜ ਕੀਤਾ ਸੀ। ਜ਼ਿਕਰਯੋਗ ਹੈ ਕਿ ਨਹਿਰਾ 'ਤੇ ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਚ ਹੱਤਿਆ ਨਾਲ ਜੁੜੇ 20 ਤੋਂ ਜ਼ਿਆਦਾ ਮਾਮਲੇ ਦਰਜ ਹਨ। ਹਰਿਆਣਾ ਪੁਲਸ ਵਲੋਂ ਜੂਨ 2018 'ਚ ਹੈਦਰਾਬਾਦ ਤੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਨਹਿਰਾ ਫਿਲਹਾਲ ਫਰੀਦਕੋਟ ਜੇਲ 'ਚ ਬੰਦ ਹੈ।
ਆਸਟ੍ਰੇਲੀਆ ਤੋਂ ਪੰਜਾਬੀ ਨੌਜਵਾਨ ਦੀ ਲਾਸ਼ ਐਤਵਾਰ ਪੁੱਜੇਗੀ ਪਿੰਡ ਬੁੱਰਜ
NEXT STORY