ਬੱਧਨੀ ਕਲਾਂ, (ਬੱਬੀ)- ਬੱਧਨੀ ਕਲਾਂ 'ਚ ਅੱਜ ਖੇਤੀਬਾੜੀ ਵਿਭਾਗ ਮੋਗਾ ਦੀ ਇਕ ਟੀਮ ਵੱਲੋਂ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਦੀ ਅਚਾਨਕ ਚੈਕਿੰਗ ਦੌਰਾਨ ਸੈਂਪਲ ਭਰੇ ਗਏ। ਇਸ ਟੀਮ ਦੇ ਏ. ਡੀ. ਓ. ਕੁਲਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਉਕਤ ਕਾਰਵਾਈ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਧਨੀ ਕਲਾਂ ਪੁਲਸ ਦੀ ਸਹਾਇਤਾ ਨਾਲ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਸਰਕਾਰ ਵੱਲੋਂ ਆਏ ਸਖਤ ਨਿਰਦੇਸ਼ਾਂ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕੀੜੇਮਾਰ ਦਵਾਈਆਂ ਵੇਚਣ ਵਾਲੇ ਡੀਲਰਾਂ ਨੂੰ ਉੱਚ ਕੁਆਲਿਟੀ ਦੀਆਂ ਦਵਾਈਆਂ ਵੇਚਣ ਲਈ ਸਖਤ ਹਦਾਇਤ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਵੇਚੀਆਂ ਜਾ ਰਹੀਆਂ ਦਵਾਈਆਂ ਦੇ ਸੈਂਪਲ ਵੀ ਭਰੇ ਜਾ ਰਹੇ ਹਨ, ਜੇਕਰ ਕਿਸੇ ਡੀਲਰ ਦਾ ਸੈਂਪਲ ਫੇਲ ਹੋਇਆ ਤਾਂ ਉਸ ਵਿਰੁੱਧ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਖੇਤੀਬਾੜੀ ਵਿਭਾਗ ਦੇ ਇੰਸਪੈਕਟਰ ਤੇਜਾ ਸਿੰਘ ਅਤੇ ਬੱਧਨੀ ਕਲਾਂ ਥਾਣੇ ਦੇ ਸਹਾਇਕ ਥਾਣੇਦਾਰ ਇਕਬਾਲ ਹੁਸੈਨ ਆਦਿ ਹਾਜ਼ਰ ਸਨ।
ਮਾਰਕੀਟ ਕਮੇਟੀ ਦੀ ਅਣਦੇਖੀ ਕਾਰਨ ਅਨਾਜ ਮੰਡੀ ਦੇ ਫੜ੍ਹ 'ਤੇ ਕਬਜ਼ਾ
NEXT STORY