ਸਮਰਾਲਾ (ਗਰਗ) - ਜਾਨਲੇਵਾ ਸਾਬਿਤ ਹੋਣ ਵਾਲੇ ਸਵਾਈਨ ਫਲੂ ਦੇ ਸਮਰਾਲਾ 'ਚ ਪੂਰੀ ਤਰ੍ਹਾਂ ਪੈਰ ਪਸਾਰ ਤੋਂ ਬਾਅਦ ਵੀ ਪ੍ਰਸ਼ਾਸਨ ਨੀਂਦ ਤੋਂ ਨਹੀਂ ਜਾਗਿਆ, ਜਿਸ ਕਾਰਨ ਸਵਾਈਨ ਫਲੂ ਨਾਲ ਪੀੜਤ ਅੱਜ ਇਕ ਹੋਰ ਵਿਅਕਤੀ ਇਲਾਜ਼ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਪੰਜ ਦਿਨਾਂ 'ਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਦੋ ਹੋ ਗਈ ਹੈ। ਇਸ ਤੋਂ ਇਲਾਵਾ ਇਕ ਮਹਿਲਾ ਨੂੰ ਵੀ ਤੇਜ਼ ਬੁਖਾਰ ਹੋਣ ਅਤੇ ਸਵਾਈਨ ਫਲੂ ਦੇ ਸ਼ੱਕ 'ਚ ਲੁਧਿਆਣਾ ਦੇ ਵੱਡੇ ਹਸਪਤਾਲ 'ਚ ਭਰਤੀ ਕਰਵਾਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸਮਰਾਲਾ ਸ਼ਹਿਰ ਦੇ ਇਕ ਹੀ ਮੁਹੱਲੇ ਦੇ ਦੋ ਵਿਅਕਤੀਆਂ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਅਤੇ ਇਕ ਹੋਰ ਸ਼ੱਕੀ ਮਾਮਲਾ ਸਾਹਮਣੇ ਆਉਣ ਨਾਲ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਿਹਤ ਵਿਭਾਗ ਅਜੇ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਗੰਭੀਰ ਹੋਣ ਦੀ ਜਗਾਂ ਠੰਡੇ ਸਕੰਲਪ ਦੀ ਤਰ੍ਹਾਂ ਕੰਮ ਕਰ ਰਹੀ ਹੈ।
ਜਾਣਕਾਰੀ ਮੁਤਾਬਕ 18 ਅਗਸਤ ਪੁਰਾਣੀ ਅਨਾਜ ਮੰਡੀ ਦੀ ਨਿਵਾਸੀ ਮਹਿਲਾ ਨੂੰ ਬੀਮਾਰੀ ਦੀ ਹਾਲਤ 'ਚ ਡੀ. ਐੱਮ. ਸੀ. ਲੁਧਿਆਣਾ ਲਿਜਾਇਆ ਗਿਆ ਸੀ ਅਤੇ ਜਾਂਚ ਦੌਰਾਨ ਡਾਕਟਰਾਂ ਨੂੰ ਸਵਾਈਨ ਫਲੂ ਹੋਣ ਦਾ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਸ ਮਹਿਲਾ ਨੂੰ ਪੀ. ਜੀ. ਆਈ ਰੈਫਰ ਕਰ ਦਿੱਤਾ। ਜਿੱਥੇ 6 ਦਿਨ ਬਾਅਦ ਉਸ ਦੀ ਮੌਤ ਹੋ ਗਈ। ਇਸੇ ਦੌਰਾਨ ਇਕ ਹੋਰ ਵਿਅਕਤੀ ਨੂੰ ਨੂੰ ਸਵਾਈਨ ਫਲੂ ਹੋਣ ਦੇ ਸ਼ੱਕ ਦੇ ਚੱਲਦੇ ਚੰਡੀਗੜ੍ਹ ਦੇ 32 ਸੈਕਟਰ ਸਰਕਾਰੀ 'ਚ ਰੈਫਰ ਕੀਤਾ ਗਿਆ ਹੈ, ਜਿੱਥੇ ਉਸ ਦੀ ਅੱਜ ਮੌਤ ਹੋ ਗਈ।
ਡੇਰਾ ਸੱਚਾ ਸੌਦਾ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ, ਹੱਥ ਲੱਗੇ ਅਹਿਮ ਦਸਤਾਵੇਜ਼
NEXT STORY