ਸੰਗਤ ਮੰਡੀ (ਮਨਜੀਤ) : ਪਿੰਡ ਸੰਗਤ ਕਲਾਂ ਦੀ ਇਕ 45 ਸਾਲਾ ਔਰਤ ਨੂੰ ਅਗਵਾ ਕਰਕੇ ਕਿਰਾਏ ਦੇ ਕਮਰੇ ਵਿਚ ਬੰਦੀ ਬਣਾ ਕੇ ਪਿੰਡ ਦੇ ਹੀ 3 ਸਕੇ ਭਰਾਵਾਂ ਵੱਲੋਂ 6 ਮਹੀਨਿਆਂ ਤੱਕ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਥਾਣਾ ਮੁਖੀ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜਤ ਨੇ ਪਿੰਡ ਦੇ ਹੀ 3 ਭਰਾਵਾਂ ਮਲਕੀਤ ਸਿੰਘ, ਵਕੀਲ ਸਿੰਘ ਅਤੇ ਰਾਮ ਸਿੰਘ ਵਿਰੁੱਧ ਮਾਮਲਾ ਦਰਜ ਕਰਵਾਇਆ ਹੈ ਕਿ ਉਕਤ ਵਿਅਕਤੀਆਂ ਵੱਲੋਂ ਉਸ ਨੂੰ ਮਾਰਚ ਮਹੀਨੇ ਵਿਚ ਅਗਵਾ ਕਰਕੇ ਹਰਿਆਣਾ ਸੂਬੇ ਦੇ ਪਿੰਡ ਬਹਿਸਵਾਲ ਵਿਖੇ ਕਿਰਾਏ ਦੇ ਕਮਰੇ ਵਿਚ ਬੰਦੀ ਬਣਾ ਕੇ ਰੱਖਿਆ ਗਿਆ ਅਤੇ ਉਹ ਉਸ ਨਾਲ ਲਗਾਤਾਰ ਜਬਰ-ਜ਼ਨਾਹ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਮੁਦੈਲਾ ਦੇ ਬਿਆਨਾਂ 'ਤੇ ਸਹਾਇਕ ਥਾਣੇਦਾਰ ਸੁਖਬੀਰ ਕੌਰ ਵੱਲੋਂ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਇਸ ਮਾਮਲੇ ਵਿਚ ਹਾਲੇ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਬਸ ਪਲਟੀ, ਮਚਿਆ ਚੀਕ ਚਿਹਾੜਾ
NEXT STORY