ਸੰਗਰੂਰ (ਰਾਜੇਸ਼ ਕੋਹਲੀ) : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਪਾਰਟੀ ਦੇ ਪੂਰੇ ਦੇਸ਼ ਵਿਚ ਇਕਲੌਤੇ ਸਾਂਸਦ ਭਗਵੰਤ ਮਾਨ ਪੰਜਾਬ ਵਿਚ ਹੁੰਦੇ ਹੋਏ ਵੀ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਵਿਚ ਸ਼ਾਮਲ ਨਹੀਂ ਹੋਏ। ਦੱਸ ਦੇਈਏ ਕਿ ਸਾਰੇ ਨੇਤਾ ਬੈਠਕ ਵਿਚ ਸ਼ਾਮਲ ਹੋਣ ਲਈ ਚੰਡੀਗੜ੍ਹ ਗਏ ਹੋਏ ਹਨ ਪਰ ਪੰਜਾਬ ਪ੍ਰਧਾਨ ਆਪਣੇ ਦਫਤਰ ਵਿਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ।
ਉਥੇ ਹੀ ਜਦੋਂ 'ਜਗਬਾਣੀ' ਦੇ ਪੱਤਰਕਾਰ ਰਾਜੇਸ਼ ਕੋਹਲੀ ਵਲੋਂ ਭਗਵੰਤ ਮਾਨ ਕੋਲੋਂ ਕੋਰ ਕਮੇਟੀ ਦੀ ਬੈਠਕ ਵਿਚੋਂ ਗੈਰਹਾਜ਼ਰ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਗੈਰਰਸਮੀ ਤੌਰ 'ਤੇ ਜਵਾਬ ਦਿੰਦਿਆ ਆਖਿਆ ਕਿ ਇਹ ਇਕ ਆਮ ਬੈਠਕ ਹੈ ਜਿਸ ਵਿਚ ਉਨ੍ਹਾਂ ਦਾ ਜਾਣਾ ਕੋਈ ਬਹੁਤ ਜ਼ਰੂਰੀ ਨਹੀਂ ਹੈ।
ਕਾਂਗਰਸ ਦੀ ਜਿੱਤ ਲਈ ਅਰੋੜਾ ਤੇ ਆਸ਼ੂ ਨੇ ਬ੍ਰਹਮ ਮਹਿੰਦਰਾ ਨੂੰ ਦਿੱਤੀ ਵਧਾਈ
NEXT STORY