ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਕੇਰੋਨਾ ਨੂੰ ਲੈ ਕਿ ਸੁੱਖ ਦਾ ਸਾਹ ਆਉਂਦਾ ਨਜ਼ਰ ਆ ਰਿਹਾ ਹੈ, ਕਿਉਂਕਿ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਨੂੰ ਠੱਲ ਪੈਂਦੀ ਨਜ਼ਰ ਆਈ ਹੈ। ਹੁਣ ਤੱਕ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 14732 ਵਿੱਚੋਂ ਅਜੇ ਵੀ 1085 ਐਕਟਿਵ ਕੇਸ ਚੱਲ ਰਹੇ ਹਨ। ਉੱਥੇ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਅਦ ਵੀ ਦਲੇਰੀ ਨਾਲ ਇਸ ਘਾਤਕ ਬਿਮਾਰੀ ਦਾ ਸਾਹਮਣਾ ਕਰਕੇ ਮੁੜ ਤੰਦਰੁਸਤ ਹੋਣ ਵਾਲੇ ਜਿੰਦਾਦਿਲੀ ਦੀ ਮਿਸਾਲ ਬਣਨ ਵਾਲੇ ਵਿਅਕਤੀਆਂ ਦੀ ਗਿਣਤੀ 12882 ਹੋ ਗਈ ਹੈ, ਜਿਨ੍ਹਾਂ ਨੂੰ ਵੇਖ ਕਿ ਰੋਜ਼ਾਨਾ ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ ਨੂੰ ਹੌਂਸਲਾ ਮਿਲ ਰਿਹਾ ਹੈ, ਉੱਥੇ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਅਤੇ ਆ ਰਹੇ ਪਾਜ਼ੇਟਿਵ ਕੇਸਾਂ ਨੂੰ ਠੱਲ ਪੈਂਦੀ ਨਜ਼ਰ ਆ ਰਹੀ ਹੈ। ਜ਼ਿਲ੍ਹੇ ਲਈ ਅੱਜ ਵੱਡੀ ਰਾਹਤ ਦੀ ਗੱਲ ਰਹੀ ਕਿ 74 ਮਜਬੂਤ ਇਰਾਦੇ ਵਾਲੇ ਵਿਅਕਤੀਆਂ ਨੇ ਕੋਰੋਨਾ ਨੂੰ ਹਰਾ ਕਿ ਜ਼ਿੰਦਗੀ ਨੂੰ ਜਿੰਦਾਬਾਦ ਕਿਹਾ ਹੈ, ਜ਼ਿਲ੍ਹੇ ਵਿੱਚ ਹੁਣ ਤੱਕ 765 ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।
ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਅੱਜ ਕੁੱਲ 58 ਕੇਸ ਪਾਜ਼ੇਟਿਵ ਆਏ ਪਾਜ਼ੇਟਿਵ ਅਤੇ ਕੇਸਾਂ ਦੀ ਜੇਕਰ ਬਲਾਕ ਅਨੁਸਾਰ ਗੱਲ ਕਰੀਏ ਤਾਂ ਸਿਹਤ ਬਲਾਕ ਸੰਗਰੂਰ ’ਚ 2, ਧੂਰੀ ’ਚ 3, ਸਿਹਤ ਬਲਾਕ ਲੌਂਗੋਵਾਲ 'ਚ 8 ਕੇਸ, ਸੁਨਾਮ ਵਿੱਚ 6 ,ਮੂਣਕ ਵਿਚ 5, ਅਮਰਗੜ੍ਹ 3, ਭਵਾਨੀਗੜ੍ਹ ਵਿੱਚ 8, ਕੌਹਰੀਆਂ ਵਿੱਚ 5, ਸ਼ੇਰਪੁਰ ਵਿੱਚ 9, ਅਹਿਮਦਗੜ੍ਹ ਵਿੱਚ 3 ਅਤੇ ਪੰਜਗਰਾਈਆਂ ਵਿੱਚ 4 ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ਵਿੱਚ ਅੱਜ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 7 ਹੈ। ਜਿਨ੍ਹਾਂ ’ਚੋਂ ਸਿਹਤ ਬਲਾਕ ਮੂਣਕ ਵਿੱਚ 55 ਸਾਲਾ ਦੋ ਵਿਅਕਤੀ , ਲੌਂਗੋਵਾਲ ਵਿੱਚ 66 ਸਾਲਾ ਵਿਅਕਤੀ ਤੇ 55 ਸਾਲਾ ਔਰਤ ਅਤੇ ਬਲਾਕ ਪੰਜਗਰਾਈਆਂ ਵਿੱਚ 60 ਸਾਲਾ ਔਰਤ, ਬਲਾਕ ਭਵਾਨੀਗੜ੍ਹ ਵਿੱਚ 75 ਸਾਲਾ ਵਿਅਕਤੀ, ਬਲਾਕ ਅਮਰਗੜ੍ਹ ਵਿੱਚ 70 ਸਾਲਾ ਔਰਤ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ।
ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 14732
ਐਕਟਿਵ ਕੇਸ 1085
ਠੀਕ ਹੋਏ 12882
ਮੌਤਾਂ 765
ਪੰਜਾਬ ਟਰਾਂਸਪੋਰਟ ਮੰਤਰੀ ਦਾ ਵੱਡਾ ਐਲਾਨ, ਜਾਰੀ ਕੀਤੇ ਇਹ ਨਵੇਂ ਹੁਕਮ
NEXT STORY