ਸੰਗਰੂਰ— ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸੰਗਰੂਰ ਨਗਰ ਕੌਂਸਲ 'ਚ ਕਰੋੜਾਂ ਦੇ ਘਪਲਾ ਹੋ ਰਿਹਾ ਹੈ, ਜਿਸਦਾ ਖੁਲਾਸਾ ਪ੍ਰਧਾਨ ਨੂੰ ਆਏ ਇਕ ਫੋਨ ਤੋਂ ਬਾਅਦ ਹੋਇਆ। ਘਪਲਾ, ਕੂੜਾ ਡੰਪ ਕਰਨ ਲਈ ਲੀਜ਼ 'ਤੇ ਲਈ ਗਈ ਜ਼ਮੀਨ ਨੂੰ ਲੈ ਕੇ ਹੋ ਰਿਹਾ ਹੈ। ਦਰਅਸਲ, 2013 'ਚ ਨਗਰ ਕੌਂਸਲ ਨੇ ਕੂੜਾ ਡੰਪ ਕਰਨ ਲਈ 5 ਏਕੜ ਲੀਜ਼ 'ਤੇ ਲਈ ਸੀ ਪਰ ਕੂੜਾ ਸਿਰਫ ਇਕ ਏਕੜ ਜ਼ਮੀਨ 'ਤੇ ਹੀ ਸੁੱਟਿਆ ਜਾ ਰਿਹਾ ਹੈ ਜਦਕਿ ਬਾਕੀ 4 ਏਕੜ 'ਤੇ ਜ਼ਮੀਨ ਦਾ ਮਾਲਿਕ ਖੇਤੀ ਕਰ ਰਿਹਾ ਹੈ। ਏਥੇ ਹੀ ਬੱਸ ਨਹੀਂ ਨਗਰ ਕੌਂਸਲ ਕੋਲੋਂ ਪੂਰਾ ਕਿਰਾਇਆ ਲੈਣ ਦੇ ਬਾਵਜੂਦ ਕੂੜਾ ਸੁੱਟਣ ਵਾਲਿਆਂ ਤੋਂ ਵਸੂਲੀ ਵੀ ਕੀਤੀ ਜਾਂਦੀ ਹੈ। ਹੋਰ ਤਾਂ ਹੋਰ ਕਿਸਾਨ ਇਸ ਜ਼ਮੀਨ 'ਤੇ ਨਾਜਾਇਜ਼ ਮਾਇਨਿੰਗ ਵੀ ਕਰ ਰਿਹਾ ਹੈ। ਇਸ ਮਾਮਲੇ 'ਚ ਜਿਥੇ ਕਿਸਾਨ ਕੈਮਰੇ ਤੋਂ ਬੱਚਦਾ ਨਜ਼ਰ ਆਇਆ, ਉਥੇ ਇਹ ਵੀ ਕਹਿ ਰਿਹਾ ਹੈ ਕਿ ਅਧਿਕਾਰੀ ਸਭ ਜਾਣਦੇ ਹਨ। ਉਥੇ ਹੀ ਈ. ਓ ਨੇ ਇਹ ਕਹਿੰਦੇ ਹੋਏ ਪੱਲਾਂ ਝਾੜ ਲਿਆ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਹੀ ਜੁਆਇਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਨਗਰ ਕੌਂਸਲ ਦੀ ਆਮਦਨ 'ਤੇ ਖਰਚਿਆਂ 'ਚ ਹੇਰਫੇਰ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਇਸ ਬਰਸਾਤ 'ਚ ਫਿਰ ਬਰਬਾਦ ਹੋ ਜਾਵੇਗਾ ਲੱਖਾਂ ਲੀਟਰ ਪਾਣੀ
NEXT STORY