ਸੰਗਰੂਰ (ਦਵਿੰਦਰ ਖਿੱਪਲ) : ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਅੱਜ ਚੋਣ ਪ੍ਰਚਾਰ ਕਰਨ ਲਈ ਧੂਰੀ ਪਹੁੰਚੇ। ਇਸ ਦੌਰਾਨ ਢੀਂਡਸਾ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਜੇਕਰ ਉਹ ਵੋਟਾਂ ਲੈਣਾ ਚਾਹੁੰਦੇ ਹਨ ਤਾਂ ਪਹਿਲਾਂ ਉਹ ਆਪਣੇ ਕੀਤੇ ਵਾਅਦੇ ਪੂਰੇ ਕਰ ਕੇ ਦਿਖਾਉਣ, ਫਿਰ ਪੰਜਾਬ ਦੇ ਲੋਕ ਤਾਂ ਕਾਂਗਰਸ ਨੂੰ ਵੋਟ ਪਾਉਣਗੇ ਹੀ ਸਗੋਂ ਮੈਂ ਵੀ ਆਪਣੀ ਵੋਟ ਕਾਂਗਰਸ ਨੂੰ ਦੇਣ ਲਈ ਤਿਆਰ ਹਾਂ।
ਇਸ ਮੌਕੇ ਸੰਨੀ ਦਿਓਲ ਦੀ ਪੰਜਾਬੀ 'ਤੇ ਸਫਾਈ ਦਿੰਦੇ ਹੋਏ ਕਿ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਸੰਨੀ ਦੀ ਪੰਜਾਬੀ ਸੁਣੀ ਹੈ ਅਤੇ ਉਨ੍ਹਾਂ ਨੂੰ ਆਉਂਦੀ ਵੀ ਹੈ। ਉਨ੍ਹਾਂ ਕਿਹਾ ਕਿ ਕਈਂ ਵਾਰ ਬੋਲਣ ਵਿਚ ਗਲਤੀ ਹੋ ਹੀ ਜਾਂਦੀ ਹੈ। ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਸੰਨੀ ਨੂੰ ਬਹੁਤ ਪਿਆਰ ਕਰਦੇ ਹਨ।
ਉਥੇ ਹੀ ਕਾਂਗਰਸ ਵੱਲੋਂ ਇਹ ਕਹੇ ਜਾਣ 'ਤੇ ਕਿ ਅਕਾਲੀ ਸਰਕਾਰ ਨੇ 10 ਸਾਲਾਂ ਵਿਚ ਜਿੰਨਾ ਵਿਕਾਸ ਕਰਾਇਆ ਸੀ, ਉਸ ਤੋਂ ਜ਼ਿਆਦਾ ਵਿਕਾਸ ਕਾਂਗਰਸ ਨੇ 2 ਸਾਲਾਂ ਵਿਚ ਕਰਾਇਆ ਹੈ 'ਤੇ ਢੀਂਡਸਾ ਨੇ ਕਿਹਾ ਕਿ ਕੈਪਟਨ ਝੂਠ ਬੋਲ ਰਹੇ ਹਨ, ਜਿਸ ਦਾ ਲੋਕਾਂ ਨੂੰ ਵੀ ਪਤਾ ਲੱਗ ਚੁੱਕਾ ਹੈ।
ਸੰਗਰੂਰ 'ਚ ਵਾਪਰੀ 4 ਦਿਨਾਂ 'ਚ ਦੂਜੀ ਘਟਨਾ, ਪਟੜੀ ਤੋਂ ਉਤਰੇ ਮਾਲਗੱਡੀ ਦੇ ਡੱਬੇ
NEXT STORY