ਸੰਗਰੂਰ (ਬੋਪਾਰਾਏ)-ਪਿਛਲੇ ਦਿਨੀਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰ ਤੇ ਖੇਡ ਵਿਭਾਗ ਵੱਲੋਂ ਲਡ਼ਕੀਆਂ ਦੀ ਪੰਜਾਬ ਰਾਜ ਬਾਕਸਿੰਗ ਚੈਂਪੀਅਨਸ਼ਿਪ ਫਰੀਦਕੋਟ ਵਿਖੇ ਕਰਵਾਈ ਗਈ, ਜਿਸ ’ਚ ਕੋਚਿੰਗ ਸੈਂਟਰ ਰੋਹੀਡ਼ਾ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਦੋ ਤਮਗੇ ਜਿੱਤੇ । 57 ਕਿਲੋ ਭਾਰ ਵਰਗ ਵਿਚ ਰਜ਼ੀਆ ਸੁਲਤਾਨਾ ਨੇ ਗੋਲਡ ਮੈਡਲ ਅਤੇ 50 ਕਿਲੋ ਭਾਰ ਵਰਗ ਵਿਚ ਬਬਲੀ ਨੇ ਸਿਲਵਰ ਮੈਡਲ ਜਿੱਤ ਕੇ ਆਪਣੇ ਜ਼ਿਲੇ ਤੇ ਸੈਂਟਰ ਦਾ ਨਾਂ ਰੌਸ਼ਨ ਕੀਤਾ। ਜੇਤੂ ਖਿਡਾਰਨਾਂ ਰਜ਼ੀਆ ਸੁਲਤਾਨਾ, ਬਬਲੀ ਤੇ ਉਨ੍ਹਾਂ ਦੇ ਕੋਚ ਹਰਪ੍ਰੀਤ ਸਿੰਘ ਦਾ ਪਿੰਡ ਰੋਹੀਡ਼ਾ ਪੁੱਜਣ ’ਤੇ ਗ੍ਰਾਮ ਪੰਚਾਇਤ ਰੋਹੀਡ਼ਾ ਤੇ ਬਾਕਸਿੰਗ ਕਲੱਬ ਦੇ ਮੈਂਬਰਾਂ ਨੇ ਨਿੱਘਾ ਸੁਆਗਤ ਕੀਤਾ। ਜ਼ਿਕਰਯੋਗ ਹੈ ਬਾਕਸਿੰਗ ਕਲੱਬ ਪਿੰਡ ਰੋਹੀਡ਼ਾ ਨੂੰ ਪੰਜਾਬ ਪੁਲਸ ਦੇ ਉੱਚ ਪੁਲਸ ਅਧਿਕਾਰੀ ਜੈਪਾਲ ਸਿੰਘ ਆਪਣੀ ਦੇਖ-ਰੇਖ ਵਿਚ ਚਲਾ ਰਹੇ ਹਨ। ਇਸ ਮੌਕੇ ਕਲੱਬ ਦੇ ਮੈਂਬਰ ਸੁਰਜੀਤ ਸਿੰਘ, ਬਲਬੀਰ ਸਿੰਘ, ਕਾਸਮ ਖਾਨ, ਐਡਵੋਕੇਟ ਮੁੰਹਮਦ ਰਿਆਜ, ਸਰਪੰਚ ਬਲਜਿੰਦਰ ਸਿੰਘ ਭੋਲਾ, ਰਾਸਿਦ ਮਹਿਮੂਦ ਰਾਸਾ, ਅਮਰੀਕ ਸਿੰਘ ਪੀ. ਟੀ . ਆਦਿ ਹਾਜ਼ਰ ਸਨ।
ਮੁੱਖ ਮੰਤਰੀ ਦੇ ਸ਼ਹਿਰ 'ਚ ਅਧਿਆਪਕ 10 ਫਰਵਰੀ ਨੂੰ ਵਜਾਉਣਗੇ ਤਿੱਖੇ ਸੰਘਰਸ਼ ਦਾ ਬਿਗੁਲ
NEXT STORY