ਸੰਗਰੂਰ (ਬਾਂਸਲ)-ਭਾਰਤੀਆ ਜਨਤਾ ਪਾਰਟੀ ਵਲੋ ਮੰਡਲ ਪ੍ਰਧਾਨ ਯੋਗੇਸ਼ ਗਰਗ ਦੀ ਅਗਵਾਈ ਹੇਠ ਸ਼ਹਿਰ ਦੀ ਮੁਸ਼ਕਲਾਂ ਨੂੰ ਲੈ ਕੇ ਇਕ ਮੰਗ ਪੱਤਰ ਐੱਸ. ਡੀ. ਐੱਮ. ਸੁਨਾਮ ਨੂੰ ਦਿੱਤਾ ਗਿਆ। ਇਸ ਮੌਕੇ ਵਿਸ਼ੇਸ਼ ਰੂਪ ’ਚ ਸੂਬਾ ਕਮੇਟੀ ਮੈਂਬਰ ਸ਼ੰਕਰ ਬਾਂਸਲ ਹਾਜ਼ਰ ਸਨ। ਇਸ ਮੰਗ ਪਤਰ ਰਾਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਮੰਗ ਕੀਤੀ ਹੈ ਕਿ ਬ੍ਰਹਮਕੁਮਾਰੀ ਆਸ਼ਰਮ ਤੋਂ ਲੈਕੇ ਅੰਡਰਬ੍ਰਿਜ ਤਕ ਰੇਲਵੇ ਵਿਭਾਗ ਨਾਲ ਗਲ ਕਰਕੇ ਸਡ਼ਕ ਨੂੰ ਚੌਡ਼ਾ ਕੀਤਾ ਜਾਵੇ ਅਤੇ ਬੱਸ ਸਟੈਂਡ ਨੂੰ ਆਧੁਨਿਕ ਤਕਨੀਕ ਨਾਲ ਬਣਾ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਮੰਡੀ ਦੇ ਪਿਛੇ ਰੇਲਵੇ ਲਾਈਨ ਦੇ ਨਾਲ ਜੋ ਸਡ਼ਕ ਹੈ ਉਸ ਨੂੰ ਚੌਡ਼ਾ ਕੀਤਾ ਜਾਵੇ ਅਤੇ ਛੋਟੇ ਉਦਯੋਗ ਲਈ ਫੋਕਲ ਪੁਆਇੰਟ ਬਣਾਇਆ ਜਾਵੇ ਤਾਕਿ ਕਿ ਛੋਟੀ ਇੰਡਸਟਰੀ ਲਗ ਸਕੇ ਅਤੇ ਰਾਮ ਨਗਰ ਇੰਦਰਾ ਬਸਤੀ ਵਿਚ ਪਾਰਕ ਬਾਗ ਦਾ ਪਰਬੰਧ ਕੀਤਾ ਜਾਵੇ ਅਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪਰਬ ਨੂੰ ਮੁੱਖ ਰੱਖਦੇ ਹੋਏ ਇਡਟੋਰਅਮ ਬਣਾਇਆ ਜਾਵੇ ਅਤੇ ਸੀਤਾਸਰ ਧਾਮ ਦਾ ਮਸਲਾ ਜੋ ਕਾਫੀ ਲੰਬੇ ਸਮੇਂ ਤੋਂ ਲਟਕ ਰਿਹਾ ਹੈ ਉਸ ਨੂੰ ਹਲ ਕੀਤਾ ਜਾਵੇ ਸੁਨਾਮ ਸ਼ਹਿਰ ਦਾ ਭਾਰਤ ਵਿਚ ਵਿਸ਼ੇਸ਼ ਸਥਾਨ ਹੈ ਕਿਉਂ ਕਿ ਸ਼ਹੀਦ ਉਧਮ ਸਿੰਘ ਦਾ ਜਨਮ ਸਥਾਨ ਹੈ ਅਤੇ ਗੁਰੂ ਨਾਨਕ ਦੇਵ ਜੀ ਵਲੋਂ ਕੁਝ ਸਮੇਂ ਲਈ ਇਥੇ ਤਪ ਕੀਤਾ ਗਿਆ ਸੀ। ਇਸ ਸਮੇਂ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਸ਼ੰਕਰ ਬਾਂਸਲ ਜ਼ਿਲਾ ਉਪ ਪ੍ਰਧਾਨ ਰਾਜੀਵ ਗਰਗ ਜ਼ਿਲਾ ਜਰਨਲ ਸਕੱਤਰ ਡਾ. ਜਗਮਿੰਹਦਰ ਸੈਣੀ ਕਿਸਾਨ ਮੋਰਚਾ ਦੇ ਪ੍ਰਧਾਨ ਕੁਲਵੀਰ ਸਿੰਘ ਮੰਡਲ ਸਕੱਤਰ ਰਾਜੀਵ ਮਿੰਟਾ, ਰਿਸ਼ੀ ਅਰੋਡ਼ਾ ਅਤੇ ਕਈ ਹੋਰ ਆਗੂ ਹਾਜ਼ਰ ਸਨ
‘ਬੋ ਕਾਟਾ ਰੇ’ ਦੀਆਂ ਆਵਾਜ਼ਾਂ ਨਾਲ ਗੂੰਜਿਆ ਆਕਾਸ਼
NEXT STORY