ਸੰਗਰੂਰ (ਰਵਿੰਦਰ)- ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਜ਼ਿਲੇ ਭਰ ’ਚ ਬਸੰਤ ਪੰਚਮੀ ਮੌਕੇ ਚਾਈਨਾ ਡੋਰ ’ਤੇ ਇਸ ਡੋਰ ਕਾਰਨ ਹੋ ਰਹੇ ਗੰਭੀਰ ਹਾਦਸਿਆਂ ਨੂੰ ਰੋਕਣ ਲਈ ਪਾਬੰਦੀ ਲਗਾਈ ਹੋਈ ਹੈ ਜੋ ਕਾਨੂੰਨ ਅਨੁਸਾਰ ਵੇਚਣਾ ਜੁਰਮ ਹੈ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਤਹਿਤ ਧਨੌਲਾ ਪੁਲਸ ਵੱਲੋਂ ਇਕ ਵਿਅਕਤੀ ਨੂੰ ਚਾਈਨਾ ਡੋਰ ਸਮੇਤ ਕਾਬੂ ਕਰ ਕੇ ਕਾਰਵਾਈ ਕੀਤੀ ਹੈ। ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਹੌਲਦਾਰ ਜਸਵਿੰਦਰ ਸਿੰਘ ਪੀ. ਐੱਚ. ਸੀ. ਬੂਟਾ ਸਿੰਘ ਸਮੇਤ ਬੱਸ ਸਟੈਂਡ ਉਪਰ ਚੈਕਿੰਗ ਦੌਰਾਨ ਤਰਸੇਮ ਚੰਦ ਪੁੱਤਰ ਦੇਸ ਰਾਜ ਜੋ ਸਦਰ ਬਾਜ਼ਾਰ ’ਚ ਚਾਈਨਾ ਡੋਰ ਵੇਚ ਰਿਹਾ ਸੀ, ਨੂੰ 45 ਚਰੱਖਡ਼ੀਆਂ ਚਾਈਨਾ ਡੋਰ ਸਮੇਤ ਕਾਬੂ ਕਰ ਕੇ ਕਾਰਵਾਈ ਕੀਤੀ ਗਈ ਹੈ।
ਐੱਸ. ਡੀ. ਐੱਮ. ਧੂਰੀ ਵੱਲੋਂ ਕੀਤੀ ਗਈ ਰੋਡ ਸੇਫਟੀ ਸਬੰਧੀ ਮੀਟਿੰਗ
NEXT STORY