ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)-ਵਾਈ. ਐੱਸ. ਸਕੂਲ ਬਰਨਾਲਾ ਦੇ ਮਹੀਨਾ ਭਰ ਚੱਲੇ ਸਾਲਾਨਾ ‘ਇੰਪ੍ਰੈਸ਼ਨ’ ਸਮਾਗਮ ਦੇ ਅਖੀਰਲੇ ਪਡ਼ਾਅ ’ਚ ਹੋਏ ਤੀਸਰੀ ਅਤੇ ਚੌਥੀ ਜਮਾਤ ਦੇ ਬੱਚਿਆਂ ਦੇ ਪ੍ਰੋਗਰਾਮ ਉਪਰੰਤ ਇਹ ਸਮਾਗਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਧੂਮ-ਧਾਮ ਨਾਲ ਸੰਪੰਨ ਹੋ ਗਿਆ। ਜਾਣਕਾਰੀ ਦਿੰਦਿਆਂ ਸੁਖਰਾਜ ਚਹਿਲ ਨੇ ਦੱਸਿਆ ਕਿ ਡਾਇਰੈਕਟਰ ਵਰੁਣ ਭਾਰਤੀ ਦੇ ਨਿਰਦੇਸ਼ਾਂ ਹੇਠ ਵਾਈਸ ਪ੍ਰਿੰਸੀਪਲ ਬਿੰਮੀ ਪੁਰੀ ਦੀ ਅਗਵਾਈ ਤੇ ਕੋਆਰਡੀਨੇਟਰਜ਼ ਮੋਨਿਕਾ ਗੁਪਤਾ, ਬੋਸਕੀ ਅਤੇ ਸੀਮਾ ਬਾਂਸਲ ਦੀ ਦੇਖ-ਰੇਖ ’ਚ ਇਹ ਸਾਰਾ ਸਮਾਗਮ ਨੇਪਰੇ ਚਡ਼੍ਹਿਆ। ਅਖੀਰਲੇ ਪ੍ਰੋਗਰਾਮ ਮੌਕੇ ਇੰਜੀ. ਗੁਰਜਿੰਦਰ ਸਿੱਧੂ ਪ੍ਰਧਾਨ ਸਾਬਕਾ ਸੈਨਿਕ ਵਿੰਗ, ਪ੍ਰਿੰਸੀਪਲ ਅਰਚਨਾ ਦੱਤ ਬੀ.ਜੇ.ਪੀ. ਆਗੂ, ਗੁਰਜੀਤ ਸਿੰਘ ਰਿਟਾ. ਜ਼ਿਲਾ ਸਿੱਖਿਆ ਅਫ਼ਸਰ, ਮੈਡਮ ਸਾਰੀਕਾ ਤੇ ਸੰਜੀਵ ਸਮਾਜ ਸੇਵੀ ਆਦਿ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਤੀਸਰੀ ਅਤੇ ਚੌਥੀ ਜਮਾਤ ਦੇ ਬੱਚਿਆਂ ਨੇ ਮਜ਼ੇਦਾਰ ਐਂਕਰਿੰਗ ਕਰਦਿਆਂ ਨੁੱਕਡ਼ ਨਾਟਕ, ਡਾਂਸ, ਭੰਗਡ਼ਾ ਅਤੇ ਇਨਸਾਨੀ ਜ਼ਿੰਦਗੀ ਨਾਲ ਸਬੰਧਤ ਸੇਧ ਦੇਣ ਵਾਲੀਆਂ ਸਕਿੱਟਾਂ ਪੇਸ਼ ਕੀਤੀਆਂ। ਵਾਈਸ ਪ੍ਰਿੰਸੀਪਲ ਬਿੰਮੀ ਪੁਰੀ ਨੇ ਸੰਬੋਧਨ ਕਰਦਿਆਂ ਵਾਈ. ਐੱਸ. ਦੀਆਂ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਪਹੁੰਚੇ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੇਖ ਕੇ ਬਹੁਤ ਖੁਸ਼ ਹੋਏ ਅਤੇ ਆਪਣੇ ਬੱਚਿਆਂ ਵਿਚਲੀ ਕਲਾ ਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਇਸ ਸਮਾਗਮ ਨੂੰ ਇੰਨਾ ਲੰਮਾ ਸਮਾਂ ਚਲਾਉਣ ਲਈ ਕੀਤੇ ਪ੍ਰਬੰਧਾਂ ਲਈ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ।
‘ਬੋ ਕਾਟਾ ’ ਦੀਆਂ ਆਵਾਜ਼ਾਂ ਨਾਲ ਗੂੰਜਿਆਂ ਆਕਾਸ਼
NEXT STORY