ਸੰਗਰੂਰ (ਬੇਦੀ)-ਜੰਮੂ ਸ਼੍ਰੀਨਗਰ ਹਾਈਵੇ ’ਤੇ ਗੋਰੀਪੋਰਾ ’ਚ ਸੀ. ਆਰ. ਪੀ. ਐੱਫ. ਦੇ ਕਾਫਿਲੇ ’ਤੇ ਅੱਤਵਾਦੀਆਂ ਵੱਲੋਂ ਹਮਲੇ ’ਚ ਸ਼ਹੀਦ ਹੋਏ ਨੌਜਵਾਨਾਂ ਨੂੰ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਮੋਮਬੱਤੀਆਂ ਬਾਲ ਕੇ ਦੋ ਮਿੰਟ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ ਤੇ ਜ਼ਖਮੀ ਨੌਜਵਾਨਾਂ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਗਈ। ਇਸ ਮੌਕੇ ਲੋਕ ਸੇਵਾ ਸਹਾਰਾ ਕਲੱਬ ਦੇ ਪ੍ਰਧਾਨ ਜਸਵਿੰਦਰ ਸ਼ਰਮਾ ਤੇ ਸਿੱਖ ਫੈੱਡਰੇਸ਼ਨ ਆਗੂ ਅਮਨਦੀਪ ਸਿੰਘ ਹੋਡਲਾ ਨੇ ਕਿਹਾ ਕਿ ਸਾਡੇ ਦੇਸ਼ ਨੂੰ ਇਨ੍ਹਾਂ ਸ਼ਹੀਦ ਨੌਜਵਾਨਾਂ ਦਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਪਰਿਵਾਰਾਂ ਨੂੰ ਇਸ ਘਟਨਾ ਦਾ ਵੱਡਾ ਦੁੱਖ ਹੈ । ਇਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਮੱਖਣ ਸਿੰਘ ਸ਼ਾਹਪੁਰ ਨੇ ਕਿਹਾ ਕਿ ਸਾਡੀਆਂ ਸਰਹੱਦਾਂ ’ਤੇ ਹਰ ਰੋਜ਼ ਨੌਜਵਾਨ ਸ਼ਹੀਦ ਹੋ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਕਦੇ ਵੀ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀਆਂ ਤੇ ਇਹ ਸ਼ਹੀਦੀਆਂ ਸਿਆਸਤ ਦੀ ਬਿਆਨਬਾਜ਼ੀ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀਆਂ ਹਨ। ਇਸ ਮੌਕੇ ਕੁਲਦੀਪ ਸ਼ਰਮਾ, ਡਾ. ਸੁਰੇਸ਼ ਕੁਮਾਰ ਝਾਡ਼ੋਂ ਵਾਲੇ, ਡਾ. ਚਮਕੌਰ ਸਿੰਘ ਛਾਜਲਾ, ਸੁਰਿੰਦਰ ਸਿੰਘ, ਚਮਕੌਰ ਸਿੰਘ ਸ਼ਾਹਪੁਰ, ਅਮਨਦੀਪ ਖਾਨ, ਲਵਲੀ ਚੀਮਾ, ਹਰਿੰਦਰ ਸਿੰਘ ਫਤਿਹਗਡ਼੍ਹ, ਮਨਜੀਤ ਚੀਮਾ, ਮੁਕੇਸ਼ ਕੁਮਾਰ, ਕੇਵਲ ਕ੍ਰਿਸ਼ਨ, ਮਨਜੀਤ ਸਿੰਘ, ਮਿੱਠੂ ਸਿੰਘ, ਕਾਕਾ ਸਿੰਘ ਬੀਰ, ਹਰਜੀਤ ਸਿੰਘ ਬਬਲੀ ਤੇ ਡਾ. ਰਜੇਸ਼ ਆਦਿ ਹਾਜ਼ਰ ਸਨ।
ਪੀ. ਟੀ. ਯੂ. ਨਤੀਜੇ ’ਚ ਛਾਇਆ ਕੇ.ਸੀ.ਟੀ
NEXT STORY